ਕਾਲੇ ਤਿੱਲਾਂ 'ਚ ਕੈਲਸ਼ੀਅਮ, ਫਾਈਬਰ, ਆਇਰਨ, ਫਾਸਫੋਰਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ।



ਭੋਜਨ 'ਚ ਕਾਲੇ ਤਿੱਲਾਂ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਅਤੇ ਸਕਿਨ ਨੂੰ ਵੀ ਲਾਭ ਹੁੰਦਾ ਹੈ।



ਕਾਲੇ ਤਿੱਲ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਹਨ ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।



ਇਨ੍ਹਾਂ ਬੀਜਾਂ 'ਚ ਮੌਜੂਦ ਗੁਣ ਸ਼ੂਗਰ, ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਨੂੰ ਘਟਾਉਣ 'ਚ ਵੀ ਮਦਦ ਕਰਦੇ ਹਨ।



ਕਾਲੇ ਤਿੱਲ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਇਸ 'ਚ ਵਿਟਾਮਿਨ ਬੀ6, ਮੈਗਨੀਸ਼ੀਅਮ ਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ 'ਚ ਮੌਜੂਦ ਗੁਣ ਦਿਮਾਗੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਹੁੰਦੇ ਹਨ।



ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਤਿੱਲ ਇਮਿਊਨ ਸਿਸਟਮ ਮਜ਼ਬੂਤ ​​ਰੱਖਣ 'ਚ ਮਦਦ ਕਰਦੇ ਹਨ।



ਇਨ੍ਹਾਂ 'ਚ ਕੈਲਸ਼ੀਅਮ, ਕਾਪਰ ਮੈਂਗਨੀਜ਼, ਆਇਰਨ ਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਅਤੇ ਬਿਮਾਰੀਆਂ ਤੋਂ ਬਚ ਸਕਦੇ ਹੋ।



ਕਾਲੇ ਤਿੱਲਾਂ ਦੀ ਵਰਤੋਂ ਭੋਜਨ 'ਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਜੋ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ।



ਇਹ ਲਿਵਰ ਨੂੰ ਵੀ ਸਿਹਤਮੰਦ ਰੱਖਦੇ ਹਨ, ਇਸ ਲਈ ਆਪਣੇ ਰੋਜ਼ਾਨਾ ਦੀ ਖੁਰਾਕ 'ਚ ਕਾਲੇ ਤਿੱਲਾਂ ਦੀ ਵਰਤੋਂ ਸੀਮਤ ਮਾਤਰਾ 'ਚ ਜ਼ਰੂਰ ਕਰੋ। ਸਰਦੀਆਂ ਦੇ ਵਿੱਚ ਇਸ ਦਾ ਸੇਵਨ ਸਰੀਰ ਬਹੁਤ ਹੀ ਲਾਭਕਾਰੀ ਹੁੰਦਾ ਹੈ।



ਤਿੱਲਾਂ ਦੀ ਵਰਤੋਂ ਭੋਜਨ 'ਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਸ ਤੋਂ ਤੁਸੀਂ ਤਿੱਲ ਦੇ ਲੱਡੂ ਸਵਾਦ ਬਣਾ ਸਕਦੇ ਹੋ, ਜਿਸ ਨਾਲ ਸਿਹਤ ਨੂੰ ਲਾਭ ਮਿਲਣਗੇ।