ਬਾਲੀਵੁੱਡ ਅਦਾਕਾਰਾ ਸੰਜੇ ਦੱਤ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਐਕਟਰ ਪਿਛਲੇ 3 4 ਦਹਾਕਿਆਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ।



ਇਸ ਦੇ ਨਾਲ ਨਾਲ ਬਾਲੀਵੁੱਡ ਦੇ 'ਖਲਨਾਇਕ' ਦੀ ਪੰਜਾਬ 'ਚ ਵੀ ਕਾਫੀ ਵਧੀਆ ਫੈਨ ਫਾਲੋਇੰਗ ਹੈ ਤੇ ਜਲਦ ਹੀ ਸੰਜੇ ਦੱਤ ਪੰਜਾਬੀ ਸਿਨੇਮਾ 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ।



ਇਸ ਦਰਮਿਆਨ ਸੰਜੇ ਦੱਤ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਪ੍ਰੇਰਿਤ ਹੋ ਰਿਹਾ ਹੈ।



ਵੀਡੀਓ 'ਚ ਸੰਜੇ ਦੱਤ ਇੱਕ ਪੌਡਕਾਸਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, 'ਉਮੀਦ ਤਾਂ ਸਭ ਕਰਦੇ ਹਨ।



ਮੈਨੂੰ ਜੇਲ੍ਹ 'ਚ ਇਕ ਹੌਲਦਾਰ ਨੇ ਸਲਾਹ ਦਿੱਤੀ ਸੀ ਕਿ ਸੰਜੂ ਬਾਬਾ ਜੇ ਤੁਸੀਂ ਉਮੀਦ ਕਰਨਾ ਛੱਡ ਦਿਓਗੇ ਤਾਂ ਜੇਲ੍ਹ ਦੀ ਸਜ਼ਾ ਚੁਟਕੀ 'ਚ ਕੱਟ ਜਾਵੇਗੀ।



ਅੱਗੋਂ ਮੈਂ ਕਿਹਾ ਕਿ ਮੈਂ ਉਮੀਦ ਕਰਨਾ ਕਿਵੇਂ ਛੱਡਾਂ? ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ, ਕੋਸ਼ਿਸ਼ ਕਰੋ।



ਮੈਂ ਉਨ੍ਹਾਂ ਦੀ ਇਸ ਸਲਾਹ ਨੂੰ ਗੰਭੀਰਤਾ ਨਾਲ ਲਿਆ ਤੇ ਚੁੱਪ ਕਰਕੇ ਆਪਣੀ ਸਜ਼ਾ ਕੱਟਦਾ ਰਿਹਾ।



ਮੈਨੂੰ 2-3 ਹਫਤੇ ਲੱਗੇ, ਪਰ ਫਿਰ ਮੈਂ ਜਦੋਂ ਮਸਤ ਹੋ ਕੇ ਜ਼ਿੰਦਗੀ ਜਿਉਣ ਲੱਗ ਪਿਆ



ਤਾਂ ਮੇਰੀ ਜ਼ਿੰਦਗੀ ਜੇਲ੍ਹ 'ਚ ਵੀ ਖੁਸ਼ਹਾਲ ਹੋ ਗਈ।'



ਦੇਖੋ ਇਹ ਵਡਿੀਓ: