ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਸੰਨੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬੀਮਾਰੀ ਨਾਲ ਜੂਝ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਦਾਕਾਰ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਸਮੱਸਿਆ ਹੈ। ਕਈ ਸਾਲਾਂ ਬਾਅਦ ਉਸ ਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ। ਅਭਿਨੇਤਾ ਨੇ ਦੱਸਿਆ ਕਿ ਬੀਮਾਰੀ ਕਾਰਨ ਸਕੂਲ 'ਚ ਉਨ੍ਹਾਂ ਦੀ ਬਹੁਤ ਕੁੱਟਮਾਰ ਹੁੰਦੀ ਸੀ, ਲੋਕ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ ਅਤੇ ਡਫਰ ਕਹਿ ਕੇ ਬੁਲਾਉਂਦੇ ਸਨ।ਦਰਅਸਲ, ਐਕਟਰ ਨੂੰ ਡਿਸਲੈਕਸੀਆ ਨਾਂ ਦੀ ਬੀਮਾਰੀ ਸੀ। ਰਣਵੀਰ ਅਲਾਹਬਾਦੀਆ ਦੇ ਨਾਲ ਇੱਕ ਇੰਟਰਵਿਊ ਵਿੱਚ, ਅਦਾਕਾਰ ਨੇ ਖੁਲਾਸਾ ਕੀਤਾ, 'ਮੈਂ ਡਿਸਲੈਕਸਿਕ ਸੀ, ਉਸ ਸਮੇਂ ਸਾਨੂੰ ਨਹੀਂ ਪਤਾ ਸੀ ਕਿ ਡਿਸਲੈਕਸਿਕ ਕੀ ਹੁੰਦਾ ਹੈ। ਹਰ ਕੋਈ ਮੇਰੇ ਥੱਪੜ ਮਾਰਦਾ ਸੀ ਤੇ ਕਹਿੰਦਾ ਸੀ ਕਿ ਉਹ ਪੜ੍ਹਾਈ ਨਹੀਂ ਕਰਦਾ। 'ਹੁਣ ਵੀ ਮੈਨੂੰ ਪੜ੍ਹਨ ਲਿਖਣ 'ਚ ਕਾਫੀ ਤਕਲੀਫ ਹੁੰਦੀ ਹੈ, ਸ਼ਬਦ ਮੈਨੂੰ ਵੱਖਰੇ-ਵੱਖਰੇ ਲੱਗਦੇ ਹਨ, ਮੈਨੂੰ ਕਿੰਨੀ ਵਾਰ ਟੈਲੀਪ੍ਰੋਂਪਟਰ 'ਤੇ ਲਿਖਣ ਲਈ ਕਿਹਾ ਜਾਂਦਾ ਹੈ, ਤਾਂ ਮੈਂ ਇਹ ਕਹਿ ਕੇ ਇਨਕਾਰ ਕਰ ਦਿੰਦਾ ਹਾਂ ਕਿ ਨਹੀਂ, ਮੈਨੂੰ ਨਾ ਲਿਖੋ, ਮੈਨੂੰ ਦੱਸੋ ਕਿ ਕੀ ਕਹਿਣਾ ਹੈ? .'