ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਹਾਵੀ ਰਹਿੰਦੀ ਹੈ ਅਤੇ ਹੁਣ ਅਜਿਹਾ ਹੀ ਕੁਝ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।
ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੂੰ ਲੰਬੇ ਸਮੇਂ ਬਾਅਦ ਏਅਰਪੋਰਟ 'ਤੇ ਦੇਖਿਆ ਗਿਆ
ਸੰਨੀ ਲਿਓਨ ਜਿਵੇਂ ਹੀ ਮੀਡੀਆ ਦੇ ਕੈਮਰੇ ਦੇ ਸਾਹਮਣੇ ਆਈ ਤਾਂ ਸਾਰਿਆਂ ਦੀਆਂ ਨਜ਼ਰਾਂ ਸਿਰਫ ਅਤੇ ਸਿਰਫ ਉਸ 'ਤੇ ਹੀ ਟਿਕ ਗਈਆਂ।
ਅੱਜ ਮੌਸਮ ਵੀ ਕੁੱਝ ਅਜਿਹਾ ਸੀ ਕਿ ਜਿਵੇਂ ਹੀ ਸੰਨੀ ਪਿੱਛੇ ਮੁੜਦੀ ਹੈ, ਤੇਜ਼ ਹਵਾਵਾਂ ਚੱਲਣ ਲੱਗਦੀਆਂ ਹਨ ਅਤੇ ਸੰਨੀ ਦੇ ਉੱਡਦੇ ਵਾਲਾਂ ਨੇ ਉਸ ਦੇ ਫ਼ੈਨਜ਼ ਦੀਆਂ ਧੜਕਣਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਇਸ ਦੌਰਾਨ ਸੰਨੀ ਲਿਓਨ ਨੇ ਫੰਕੀ ਆਊਟਫਿਟਸ ਨੂੰ ਏਅਰਪੋਰਟ ਲੁੱਕ ਬਣਾਇਆ।
ਸੰਨੀ ਲਿਓਨ ਦੇ ਆਲ ਓਵਰ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਹਰੇ ਰੰਗ ਦੇ ਟਰਾਊਜ਼ਰ ਦੇ ਨਾਲ ਗੁਲਾਬੀ ਅਤੇ ਚਿੱਟੇ ਰੰਗ ਦਾ ਕ੍ਰੌਪ ਟਾਪ ਪਾਇਆ ਹੋਇਆ ਸੀ।
ਅਭਿਨੇਤਰੀ ਨੇ ਸਫੈਦ ਸਨੀਕਰਸ, ਗਲੇਜ਼ ਅਤੇ ਇੱਕ ਹੈਂਡ ਬੈਗ ਨਾਲ ਆਪਣਾ ਲੁੱਕ ਪੂਰਾ ਕੀਤਾ।
ਕਾਫੀ ਸਮੇਂ ਬਾਅਦ ਸੰਨੀ ਪਰਿਵਾਰ ਨਾਲ ਨਹੀਂ ਸਗੋਂ ਇਕੱਲੀ ਘੁੰਮਦੀ ਨਜ਼ਰ ਆਈ
ਇਸ ਤੋਂ ਸਾਫ ਹੈ ਕਿ ਅਦਾਕਾਰਾ ਕੰਮ ਦੇ ਚਲਦਿਆਂ ਸਫਰ ਕਰ ਰਹੀ ਹੈ ਅਤੇ ਜਲਦ ਹੀ ਦਰਸ਼ਕਾਂ ਲਈ ਖਾਸ ਸਰਪ੍ਰਾਈਜ਼ ਲੈ ਕੇ ਹਾਜ਼ਰ ਹੋਵੇਗੀ।
ਕੁੱਝ ਸਮੇਂ ਪਹਿਲਾਂ ਸੰਨੀ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਇਕ ਪੋਸਟ ਵੀ ਪਾਈ ਸੀ ਕਿ ਉਹ ਜਲਦ ਹੀ ਬਾਲੀਵੁੱਡ ਦੇ ਨਵੇਂ ਪ੍ਰਾਜੈਕਟ ਨਾਲ ਆ ਰਹੀ ਹੈ