ਅਕਸ਼ੈ ਕੁਮਾਰ ਦੀ ਫ਼ਿਲਮ ਰਾਮ ਸੇਤੂ ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

ਹੁਣ ਜਲੰਧਰ ਦੇ ਰਾਮਾਇਣ ਰਿਸਚਰ ਡਾ. ਅਸ਼ੋਕ ਕੈਂਥ ਨੇ ਫ਼ਿਲਮ ਦੇ ਖਿਲਾਫ਼ ਮੋਰਚਾ ਖੋਲ ਦਿਤਾ ਹੈ।

ਇਸ ਬਾਰੇ ਉਨ੍ਹਾਂ ਵੱਲੋਂ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਅਕਸ਼ੇ ਕੁਮਾਰ ਨੇ ਪਰਦੇ ਤੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਹੈ

ਪਰ ਨਾ ਤਾਂ ਉਨ੍ਹਾਂ ਨੂੰ ਕੋਈ ਕਰੈਡਿਟ ਹੀ ਦਿੱਤਾ ਗਿਆ, ਬਲਕਿ ਉਨ੍ਹਾਂ ਦੇ ਕਿਰਦਾਰ ਨੂੰ ਤੋੜ ਮਰੋੜ ਕੇ ਪੇਸ਼ ਵੀ ਕੀਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ 'ਚ ਅਕਸ਼ੇ ਕੁਮਾਰ ਨੇ ਜੋ ਕਿਰਦਾਰ ਨਿਭਾਇਆ ਹੈ, ਉਹ ਅਸਲ ਜ਼ਿੰਦਗੀ 'ਚ ਉਨ੍ਹਾਂ ਦਾ ਕਿਰਦਾਰ ਹੈ

ਕਿਉਂਕਿ ਫਿਲਮ 'ਚ ਦਿਖਾਏ ਗਏ ਕਈ ਸੀਨ ਉਨ੍ਹਾਂ ਨਾਲ ਅਸਲ ਜ਼ਿੰਦਗੀ 'ਚ ਵੀ ਹੋਏ ਹਨ ਅਤੇ ਉਨ੍ਹਾਂ ਦ੍ਰਿਸ਼ਾਂ ਨੂੰ ਵੀ ਤੋੜ ਮਰੋੜ ਕੇ ਦਿਖਾਇਆ ਗਿਆ ਹੈ।

ਮੈਨੂੰ ਗੁੱਸਾ ਹੈ ਕਿ ਫਿਲਮ ਬਣਨ ਤੋਂ ਪਹਿਲਾਂ ਮੇਰੇ ਨਾਲ ਸਲਾਹ ਨਹੀਂ ਕੀਤੀ ਗਈ ਅਤੇ ਨਾ ਹੀ ਮੈਨੂੰ ਫਿਲਮ ਦਾ ਕ੍ਰੈਡਿਟ ਦਿੱਤਾ ਗਿਆ ਅਤੇ ਕਹਾਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਇਸ ਬਾਰੇ ਗੱਲ ਕਰਦੇ ਹੋਏ ਰਾਮਾਇਣ ਰਿਸਰਚ ਡਾਕਟਰ ਅਸ਼ੋਕ ਕੈਂਥ ਨੇ ਦੱਸਿਆ ਕਿ ਹਾਲ ਹੀ 'ਚ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ 'ਰਾਮਸੇਤੂ' 'ਚ ਕਈ ਅਜਿਹੇ ਸੀਨ ਹਨ ਜੋ ਅਸਲ ਜ਼ਿੰਦਗੀ 'ਚ ਉਨ੍ਹਾਂ ਨਾਲ ਹੋਏ

ਕਈ ਸੀਨ ਗੁੰਝਲਦਾਰ ਅਤੇ ਯਥਾਰਥਵਾਦੀ ਹਨ।

ਹੁਣ ਮੈਂ ਇਸ ਦੇ ਖਿਲਾਫ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਫਿਲਮ 'ਤੇ ਪਾਬੰਦੀ ਲਗਾਈ ਜਾਵੇ, ਜੇਕਰ ਸਰਕਾਰ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਮੈਂ ਅਦਾਲਤ ਵਿੱਚ ਕੇਸ ਦਾਇਰ ਕਰਾਂਗਾ।