ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ।



ਹਾਲ ਹੀ 'ਚ ਉਨ੍ਹਾਂ ਦੀ ਕੋਸਟਾਰ ਆਇਸ਼ਾ ਜੁਲਕਾ ਨੇ ਅਦਾਕਾਰ ਦੀ ਇਸ ਆਦਤ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ।



ਆਇਸ਼ਾ ਜੁਲਕਾ ਨੇ ਕੁਝ ਸਮਾਂ ਪਹਿਲਾਂ ਮਿਡ-ਡੇ ਨਾਲ ਇੰਟਰਵਿਊ ਕੀਤਾ ਸੀ।



ਜਿਸ 'ਚ ਅਦਾਕਾਰਾ ਨੇ ਸਲਮਾਨ ਖਾਨ ਦੀ ਦਰਿਆਦਿਲੀ ਨਾਲ ਜੁੜੀਆਂ ਕਈ ਕਹਾਣੀਆਂ ਸੁਣਾਈਆਂ।



ਆਇਸ਼ਾ ਨੇ ਫਿਲਮ 'ਕੁਰਬਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।



ਜਿਸ 'ਚ ਉਹ ਸਲਮਾਨ ਨਾਲ ਨਜ਼ਰ ਆਈ ਸੀ। ਉਦੋਂ ਤੋਂ ਹੀ ਅਭਿਨੇਤਰੀ ਸਲਮਾਨ ਖਾਨ ਦੀ ਬਹੁਤ ਵੱਡੀ ਫੈਨ ਰਹੀ ਹੈ।



ਉਸ ਦਾ ਮੰਨਣਾ ਹੈ ਕਿ ਸਲਮਾਨ ਇਕ ਚੰਗੇ ਅਭਿਨੇਤਾ ਹੋਣ ਦੇ ਨਾਲ-ਨਾਲ ਬਹੁਤ ਚੰਗੇ ਇਨਸਾਨ ਵੀ ਹਨ।



ਇੰਟਰਵਿਊ ਦੌਰਾਨ ਅਦਾਕਾਰਾ ਨੇ ਦੱਸਿਆ ਸੀ, 'ਜਦੋਂ ਸਾਡੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤਾਂ ਸਲਮਾਨ ਸੈੱਟ 'ਤੇ ਜੋ ਵੀ ਖਾਣਾ ਬਚਿਆ ਸੀ,



ਉਹ ਰਾਤ ਨੂੰ ਲੋੜਵੰਦ ਲੋਕਾਂ ਨੂੰ ਵੰਡ ਦਿੰਦੇ ਸਨ। ਕਈ ਵਾਰ ਉਹ ਫੁੱਟਪਾਥ 'ਤੇ ਸੁੱਤੇ ਪਏ ਲੋਕਾਂ ਨੂੰ ਨੀਂਦ ਤੋਂ ਜਗਾ ਕੇ ਖਾਣਾ ਖੁਆਉਂਦੇ ਹੁੰਦੇ ਸੀ।



ਇਹੀ ਨਹੀਂ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਵੀ ਦੱਸਿਆ ਸੀ ਕਿ ਇੱਕ ਵਾਰ ਸਲਮਾਨ ਨੇ ਇੱਕ ਗਰੀਬ ਆਦਮੀ ਨੂੰ ਆਪਣੀ ਕਮੀਜ਼ ਉਤਾਰ ਕੇ ਦੇ ਦਿੱਤੀ ਸੀ।