'ਦਿ ਐਲੀਫੈਂਟ ਵਿਸਪਰਸ' ਦੀ ਟੀਮ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਆਸਕਰ ਐਵਾਰਡ ਜਿੱਤਣ ਮਗਰੋਂ ਗੁਨੀਤ ਮੋਂਗਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਿਆ ਟੇਕਿਆ ਸੀ। ਜਿੱਥੇ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। ਗੁਨੀਤ ਮੋਂਗਾ ਆਸਕਰ ਟ੍ਰਾਫੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੀ। ਮਸ਼ਹੂਰ ਫਿਲਮਕਾਰ ਗੁਨੀਤ ਮੋਂਗਾ ਇਨ੍ਹੀਂ ਦਿਨੀਂ ਆਪਣੀ ਲਘੂ ਫਿਲਮ 'ਦਿ ਐਲੀਫੈਂਟ ਵਿਸਪਰਸ' ਆਸਕਰ ਜਿੱਤਣ ਨੂੰ ਲੈ ਕੇ ਚਰਚਾ 'ਚ ਹੈ। ਹਰ ਕੋਈ ਗੁਨੀਤ ਮੋਂਗਾ ਦੀ ਤਾਰੀਫ ਕਰ ਰਿਹਾ ਹੈ, ਜਿਸ ਨੇ ਅਕੈਡਮੀ ਅਵਾਰਡਜ਼ 'ਚ ਭਾਰਤੀ ਸਿਨੇਮਾ ਦਾ ਮਿਆਰ ਉੱਚਾ ਹੋਇਆ ਹੈ। ਇਸ ਦੌਰਾਨ ਹੁਣ 'ਦਿ ਐਲੀਫੈਂਟ ਵਿਸਪਰਸ' ਦੀ ਟੀਮ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਦਿ ਐਲੀਫੈਂਟ ਵਿਸਪਰਸ ਬਾਰੇ ਵੱਡੀ ਗੱਲ ਕਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ 'ਚ 'ਦਿ ਐਲੀਫੈਂਟ ਵਿਸਪਰਸ' ਦੀ ਨਿਰਮਾਤਾ ਗੁਨੀਤਾ ਮੋਂਗਾ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਪ੍ਰਧਾਨ ਮੰਤਰੀ ਮੋਦੀ ਨਾਲ ਨਜ਼ਰ ਆ ਰਹੇ ਹਨ। ਪੀਐਮ ਮੋਦੀ ਨੇ ਗੁਨੀਤ ਮੋਂਗਾ ਅਤੇ ਟੀਮ ਨੂੰ ਦਸਤਾਵੇਜ਼ੀ ਫਿਲਮ ਦਿ ਐਲੀਫੈਂਟ ਵਿਸਪਰਜ਼ ਲਈ ਆਸਕਰ ਜਿੱਤਣ ਲਈ ਵਧਾਈ ਦਿੱਤੀ ਹੈ। 'ਦ ਐਲੀਫੈਂਟ ਵਿਸਪਰਸ' ਭਾਰਤੀ ਫਿਲਮ ਨਿਰਮਾਣ ਦੀ ਪਹਿਲੀ ਅਜਿਹੀ ਫਿਲਮ ਹੈ, ਜਿਸ ਨੇ ਆਸਕਰ ਦਾ ਖਿਤਾਬ ਜਿੱਤਿਆ ਹੈ। ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਵੀ ਆਸਕਰ ਜੇਤੂ ਗੁਨੀਤ ਮੋਂਗਾ ਨੂੰ ਦਿੱਤੀ ਵਧਾਈ। ਫਿਲਮਕਾਰ ਗੁਨੀਤ ਮੋਂਗਾ ਦੀ ਫਿਲਮ 'ਦ ਐਲੀਫੈਂਟ ਵਿਸਪਰਸ' ਨੇ 95ਵੇਂ ਆਸਕਰ ਐਵਾਰਡ ਸਮਾਰੋਹ 'ਚ ਸਰਵੋਤਮ ਲਘੂ ਫਿਲਮ ਦੀ ਸ਼੍ਰੇਣੀ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦਿ ਐਲੀਫੈਂਟ ਵਿਸਪਰਸ ਤੋਂ ਇਲਾਵਾ ਦੱਖਣ ਦੀ ਬਲਾਕਬਸਟਰ ਫਿਲਮ 'ਆਰ ਆਰ ਆਰ' ਦਾ ਗੀਤ 'ਨਾਟੂ ਨਾਟੂ' ਵੀ ਆਸਕਰ ਐਵਾਰਡ 2023 ਜਿੱਤ ਚੁੱਕਿਆ ਹੈ।