ਸੰਨੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਬੇਤਾਬ ਨਾਲ ਕੀਤੀ ਸੀ। ਧਰਮਿੰਦਰ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ।



ਬੇਟੇ ਦੀ ਪਹਿਲੀ ਫਿਲਮ ਸੀ ਅਤੇ ਹੀਰੋਇਨ ਅੰਮ੍ਰਿਤਾ ਸਿੰਘ ਸੀ। ਇਹ ਦੱਸਣ ਲਈ ਧਰਮਿੰਦਰ ਅੱਧੀ ਰਾਤ ਨੂੰ ਦਿਲੀਪ ਕੁਮਾਰ ਕੋਲ ਪਹੁੰਚ ਗਏ ਸੀ।



ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਨੀ ਦਿਓਲ ਦੇ ਪਿਤਾ ਕਿੰਨੇ ਉਤਸ਼ਾਹਿਤ ਹੋਏ ਹੋਣਗੇ।



ਪਰ ਧਰਮਿੰਦਰ ਦਾ ਇਹ ਉਤਸ਼ਾਹ ਉਦੋਂ ਰੁਕ ਗਿਆ ਜਦੋਂ ਸ਼ੂਟਿੰਗ ਦਾ ਦਿਨ ਆਇਆ। ਸੰਨੀ ਦਿਓਲ ਅਤੇ ਅੰਮ੍ਰਿਤਾ ਸਿੰਘ ਦੇ ਵਿਚਕਾਰ ਇੱਕ ਸੀਨ ਸ਼ੂਟ ਕੀਤਾ ਜਾਣਾ ਸੀ, ਜੋ ਉਸ ਸਮੇਂ ਲਈ ਬਹੁਤ ਜ਼ਿਆਦਾ ਰੋਮਾਂਟਿਕ ਸੀ।



ਇੱਥੇ ਧਰਮਿੰਦਰ ਦਾ ਬੇਟਾ ਸ਼ਰਮ ਨਾਲ ਪਾਣੀ ਪਾਣੀ ਹੋ ਰਿਹਾ ਸੀ। ਉਹ ਇਹ ਵੀ ਨਹੀਂ ਜਾਣਦਾ ਸੀ ਕਿ ਹੀਰੋਇਨ ਨੂੰ ਆਪਣੀਆਂ ਬਾਹਾਂ ਵਿੱਚ ਕਿਵੇਂ ਫੜਨਾ ਹੈ।



ਪਾਪਾ ਧਰਮਿੰਦਰ ਨੇ ਸੰਨੀ ਨੂੰ ਵੱਧ ਤੋਂ ਵੱਧ ਗਾਈਡ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਜ਼ਮਾਨੇ 'ਚ ਰੋਮਾਂਸ ਦੇ ਬਾਪ ਰਹੇ ਧਰਮਿੰਦਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਆਪਣੇ ਪੁੱਤਰ ਨੂੰ ਰੋਮਾਂਸ ਕਰਨਾ ਕਿਵੇਂ ਸਿਖਾਇਆ ਜਾਵੇ?



ਫਿਰ ਸੰਨੀ ਅਤੇ ਅੰਮ੍ਰਿਤਾ ਵਿਚਕਾਰ ਇੱਕ ਸੀਨ ਸ਼ੂਟ ਕੀਤਾ ਜਾਣਾ ਸੀ, ਜਿਸ ਵਿੱਚ ਸੰਨੀ ਇੱਕ ਭਿੱਜ ਰਹੀ ਅੰਮ੍ਰਿਤਾ ਨਾਲ ਰੋਮਾਂਸ ਕਰਨ ਵਾਲੇ ਸਨ। ਹੁਣ ਫਿਰ ਸੰਨੀ ਬਾਬਾ ਹੀਰੋਇਨ ਨੂੰ ਛੂਹਣ ਤੋਂ ਡਰ ਰਹੇ ਸੀ।



ਫਿਲਮ ਦੇ ਗੀਤ 'ਜਬ ਹਮ ਜਵਾਨ ਹੋਂਗੇ ਜਾਨੇ ਕਹਾਂ ਹੋਂਗੇ..' ਦੀ ਸ਼ੂਟਿੰਗ ਚੱਲ ਰਹੀ ਸੀ।



ਜਦੋਂ ਧਰਮਿੰਦਰ ਸਲਮਾਨ ਦੇ ਸ਼ੋਅ 'ਦਸ ਕਾ ਦਮ' 'ਚ ਪਹੁੰਚੇ ਤਾਂ ਉਨ੍ਹਾਂ ਨੇ ਸਲਮਾਨ ਦੇ ਸਾਹਮਣੇ ਦੱਸਿਆ ਕਿ ਗੀਤ ਦਾ ਮਤਲਬ ਹੈ 'ਯਾਰ ਗਾਣੇ ਦਾ ਮਤਲਬ ਹੀ ਭਿੱਜੀ ਹੋਈ ਹੀਰੋਈਨ ਨੂੰ ਜੱਫੀ ਪਾਉਣਾ ਹੈ, ਤੂੰ ਜੱਫੀ ਤਾਂ ਪਾ।'



ਸੰਨੀ ਦਿਓਲ ਦੇ ਸ਼ਰਮੀਲੇ ਸੁਭਾਅ ਕਰਕੇ ਦੁਬਾਰਾ ਰੀਟੇਕ ਕਰਨੇ ਪੈ ਰਹੇ ਸੀ। ਇਸ 'ਤੇ ਧਰਮਿੰਦਰ ਨੇ ਸੰਨੀ ਦਿਓਲ ਨੂੰ ਕਿਹਾ ਕਿ ਜੇ ਤੇਰੀ ਜਗ੍ਹਾ ਮੈਂ ਹੁੰਦਾ ਤਾਂ ਕੁੜੀ ਦੇ ਵਿੱਚੋਂ ਨਿਕਲ ਜਾਂਦਾ। ਇਹ ਸੁਣ ਕੇ ਸਲਮਾਨ ਅਤੇ ਸੰਨੀ ਜ਼ੋਰ-ਜ਼ੋਰ ਨਾਲ ਹੱਸ ਪਏ।