ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰਾ ਨੂਤਨ ਦੇ ਬੰਗਲੇ ਦੀ ਬਾਲਕੋਨੀ ਅਤੇ ਇੱਕ ਹਿੱਸਾ ਢਹਿ ਗਿਆ।



ਇਹ ਜਾਣਕਾਰੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਿੱਤੀ ਹੈ।



ਦੱਸ ਦੇਈਏ ਕਿ ਠਾਣੇ ਨਗਰ ਨਿਗਮ ਦੇ ਡਿਜ਼ਾਸਟਰ ਮੈਨੇਜਮੈਂਟ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਨੂਤਨ ਦੇ ਬੰਗਲੇ ਦਾ ਇੱਕ ਹਿੱਸਾ ਡਿੱਗ ਗਿਆ।



ਉਨ੍ਹਾਂ ਇਹ ਵੀ ਦੱਸਿਆ ਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਫਿਲਹਾਲ ਮੌਕੇ 'ਤੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।



ਇਸ ਦੇ ਨਾਲ ਹੀ ਯਾਸੀਨ ਤਡਵੀ ਨੇ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਜਵਾਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਉਥੋਂ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।



ਅਧਿਕਾਰੀ ਨੇ ਦੱਸਿਆ ਕਿ ਨੂਤਨ ਦਾ ਬੰਗਲਾ ਘੋਲਈ ਨਗਰ ਨੇੜੇ ਮੁੰਬਰਾ 'ਚ ਪਹਾੜੀ 'ਤੇ ਸਥਿਤ ਹੈ। ਮ



ਰਹੂਮ ਅਭਿਨੇਤਰੀ ਦਾ ਇਹ ਬੰਗਲਾ ਖਾਲੀ ਸੀ, ਜਿਸ ਕਾਰਨ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।



ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਮਰਹੂਮ ਅਦਾਕਾਰਾ ਦਾ ਇਹ ਬੰਗਲਾ ਕਾਫੀ ਵਿਵਾਦਾਂ 'ਚ ਰਿਹਾ ਹੈ।



ਉਨ੍ਹਾਂ ਦਾ ਬੇਟਾ ਤੇ ਫਿਲਮ ਐਕਟਰ ਮੋਹਨੀਸ਼ ਬਹਿਲ ਅਕਸਰ ਬੰਗਲਾ ਦੇਖਣ ਆਉਂਦਾ ਰਹਿੰਦਾ ਹੈ।



ਨੂਤਨ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਅਭਿਨੇਤਰੀਆਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਜਨਮ 1936 ਵਿੱਚ ਹੋਇਆ ਸੀ। ਨੂਤਨ ਨੇ ''ਹਮਾਰੀ ਬੇਟੀ'' ਨਾਂ ਦੀ ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ।