ਡੈਨੀ ਡੇਨਜੋਂਗਪਾ ਆਪਣੇ ਵਿਲੇਨ ਅਤੇ ਸਹਾਇਕ ਅਦਾਕਾਰ ਦੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ। ਅਮਰੀਸ਼ ਪੁਰੀ ਦੀ ਫਿਲਮ ਮਿਸਟਰ ਇੰਡੀਆ ਦਾ ਡਾਇਲਾਗ ਮੋਗੈਂਬੋ ਖੁਸ਼ ਹੋਇਆ ਬੱਚੇ-ਬੱਚੇ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਦਲੀਪ ਤਾਹਿਲ ਇੱਕ ਭਾਰਤੀ ਫਿਲਮ ਅਦਾਕਾਰ ਹੈ, ਜੋ ਮੁੱਖ ਤੌਰ 'ਤੇ ਹਿੰਦੀ ਸਿਨੇਮਾ 'ਚ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਂਦੇ ਹਨ ਸਦਾਸ਼ਿਵ ਅਮਰਾਪੁਰਕਰ ਨੂੰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਵਿਲੇਨ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫਿਲਮ ਰਾਮ ਲਖਨ ਦੇ ਬੈਡ ਮੈਨ ਦਾ ਕਿਰਦਾਰ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਗੁਲਸ਼ਨ ਗਰੋਵਰ ਨੇ ਨਿਭਾਇਆ ਸੀ। ਫਿਲਮ ਸ਼ਾਨ ਦੇ ਇਸ ਸਾਕਾਲ ਦਾ ਕਿਰਦਾਰ ਕੁਲਭੂਸ਼ਣ ਖਰਬੰਦਾ ਨੇ ਨਿਭਾਇਆ ਸੀ। ਸ਼ੋਲੇ ਦਾ ਗੱਬਰ ਬਾਲੀਵੁੱਡ ਦੇ ਸਭ ਤੋਂ ਚਰਚਿਤ ਖਲਨਾਇਕਾਂ ਵਿੱਚੋਂ ਇੱਕ ਹੈ। ਰਣਜੀਤ ਨੂੰ ਕਿਸੇ ਵਿਲੇਨ ਦੇ ਨਾਂ ਦੀ ਲੋੜ ਨਹੀਂ ਪਈ , ਉਸ ਦੇ ਨਿਭਾਏ ਹਰ ਕਿਰਦਾਰ ਵਿਲੇਨ ਦੇ ਹੁੰਦੇ ਸੀ। ਸ਼ਕਤੀ ਕਪੂਰ ਦੇ ਕ੍ਰਾਈਮ ਮਾਸਟਰ ਗੋਗੋ ਦਾ ਕਿਰਦਾਰ ਵਿਲੇਨ ਦੇ ਪ੍ਰਤੀਕ ਕਿਰਦਾਰਾਂ ਵਿੱਚੋਂ ਇੱਕ ਹੈ। ਪ੍ਰੇਮ ਚੋਪੜਾ ਦਾ ਰੋਲ ਦਰਸ਼ਕਾਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡਦਾ ਸੀ।