Kangana Ranaut : ਬਾਲੀਵੁੱਡ ਸਟਾਰ ਕੰਗਨਾ ਰਣੌਤ ਅਦਾਕਾਰੀ ਦੇ ਖੇਤਰ ਵਿੱਚ ਨਾਂਅ ਕਮਾਉਣ ਤੋਂ ਬਾਅਦ ਹੁਣ ਸਿਆਸਤ ਦੀ ਰਾਹ ਵੱਲ ਤੁਰ ਪਈ ਹੈ।



ਦੱਸ ਦੇਈਏ ਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਆਮ ਚੋਣਾਂ ਜਿੱਤੀਆਂ ਹਨ। ਅਦਾਕਾਰਾ ਨੇ ਹਾਲ ਹੀ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਲੋਕ ਸਭਾ ਮੈਂਬਰ ਵਜੋਂ ਸਹੁੰ ਵੀ ਚੁੱਕੀ।



ਇਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਸ਼ੁਭਕਾਮਨਾਵਾਂ ਵੀ ਮਿਲ ਰਹੀਆਂ ਹਨ।



ਸਹੁੰ ਚੁੱਕਣ ਤੋਂ ਬਾਅਦ ਕੰਗਨਾ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਜਿਵੇਂ ਕਿ ਪੀਐਮ ਨੇ ਕਿਹਾ, ਪੂਰੇ ਦੇਸ਼ ਨੂੰ ਉਮੀਦ ਹੈ ਕਿ ਵਿਰੋਧੀ ਧਿਰ ਜ਼ਿਆਦਾ ਜ਼ਿੰਮੇਵਾਰ ਹੋਏਗਾ।



ਇਸ ਵਾਰ ਦਾ ਵਿਰੋਧੀ ਧਿਰ ਇੱਕ ਚੰਗਾ ਵਿਰੋਧੀ ਸਾਬਤ ਹੋਵੇਗਾ, ਤਾਂ ਦੇਖਦੇ ਹਾਂ ਕਿ ਉਹ ਇਸ ਵਾਰ ਕੀ ਕਰਦੇ ਹਨ। ਇਸ ਵਾਰ ਵੀ ਉਹ ਸਿਰਫ ਚਿਲਾਉਣਗੇ ਜਾਂ ਕੁਝ ਵੱਖਰਾ ਕਰਦੇ ਹਨ।



ਭਾਜਪਾ ਦੀ ਟਿਕਟ 'ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਕੰਗਨਾ ਹਰ ਮੁੱਦੇ 'ਤੇ ਸਪੱਸ਼ਟ ਰਾਏ ਦੇਣ ਲਈ ਜਾਣੀ ਜਾਂਦੀ ਹੈ।



ਮੰਡੀ ਲੋਕ ਸਭਾ ਸੀਟ ਲਈ ਕੰਗਨਾ ਰਣੌਤ ਦੀ ਸਿੱਧੀ ਟੱਕਰ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਵਿਕਰਮਾਦਿੱਤਿਆ ਸਿੰਘ ਨਾਲ ਸੀ



ਪਰ ਮੰਡੀ ਦੇ ਲੋਕਾਂ ਨੇ ਕੰਗਨਾ ਰਣੌਤ 'ਤੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ 74755 ਵੋਟਾਂ ਨਾਲ ਜਿਤਾਇਆ।



ਵਰਕਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਜਲਦ ਹੀ ਫਿਲਮ 'ਐਮਰਜੈਂਸੀ' 'ਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।



ਦੱਸ ਦੇਈਏ ਕਿ ਇਸ ਫਿਲਮ ਨੂੰ ਕੰਗਨਾ ਨੇ ਡਾਇਰੈਕਟ ਕੀਤਾ ਹੈ। ਕੰਗਨਾ ਤੋਂ ਇਲਾਵਾ ਇਸ 'ਚ ਅਨੁਪਮ ਖੇਰ, ਮਹਿਮਾ ਚੌਧਰੀ, ਵਿਸ਼ਾਲ ਨਾਇਰ ਅਤੇ ਸ਼੍ਰੇਅਸ ਤਲਪੜੇ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।