Bollywood Actor: ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।



ਜੀ ਹਾਂ, ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਕਰਨ ਵਾਲੇ ਨਾਨਾ ਪਾਟੇਕਰ ਨੇ ਹਾਲ ਹੀ 'ਚ ਕੁਝ ਕੌੜੀਆਂ ਸੱਚਾਈਆਂ ਦੱਸੀਆਂ, ਜਿਸ ਤੋਂ ਹਰ ਕੋਈ ਅਣਜਾਣ ਸੀ।



ਉਨ੍ਹਾਂ ਦੱਸਿਆ ਕਿ ਉਹ ਸ਼ਰਾਬ ਨਹੀਂ ਪੀਂਦੇ ਸੀ, ਪਰ ਉਨ੍ਹਾਂ ਨੂੰ ਸਿਗਰਟ ਪੀਣ ਦੀ ਬਹੁਤ ਆਦਤ ਸੀ।



ਨਾਨਾ ਪਾਟੇਕਰ ਨੇ ਹਾਲ ਹੀ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੇਟੇ ਨਾਲ ਨਫ਼ਰਤ ਕਿਉਂ ਹੋ ਗਈ ਸੀ ਅਤੇ ਜਦੋਂ ਉਸਦੀ ਮੌਤ ਹੋਈ ਸੀ ਤਾਂ ਉਨ੍ਹਾਂ ਨੂੰ ਸਦਮਾ ਲੱਗ ਗਿਆ ਸੀ।



ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਗਰਟ ਪੀਣ ਦੀ ਅਜਿਹੀ ਆਦਤ ਪੈ ਗਈ ਸੀ ਕਿ ਉਹ ਦਿਨ ਵਿਚ 60 ਸਿਗਰਟਾਂ ਪੀਂਦੇ ਸੀ, ਪਰ ਕਿਸੇ ਖਾਸ ਵਿਅਕਤੀ ਦੀ ਇਕ ਗੱਲ ਨੇ ਇਸ ਭੈੜੀ ਲਤ ਨੂੰ ਖਤਮ ਕਰ ਦਿੱਤਾ।



ਨਾਨਾ ਪਾਟੇਕਰ ਨੇ 'ਦਿ ਲਲਨਟੌਪ' ਨਾਲ ਗੱਲਬਾਤ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ।



ਉਨ੍ਹਾਂ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਮਿਲਿਆ, ਉਨ੍ਹਾਂ ਆਪਣੇ ਬੇਟੇ ਨਾਲ ਨਫ਼ਰਤ ਕਿਉਂ ਕਰਨੀ ਸ਼ੁਰੂ ਕੀਤੀ ਅਤੇ ਕਿਵੇਂ ਉਨ੍ਹਾਂ ਨੇ ਸਿਗਰਟ ਪੀਣ ਦੀ ਆਪਣੀ ਬੁਰੀ ਆਦਤ ਨੂੰ ਖਤਮ ਕੀਤਾ।



ਉਨ੍ਹਾਂ ਦੱਸਿਆ ਕਿ ਉਨ੍ਹਾ ਦਾ ਇੱਕ ਬੇਟਾ ਸੀ, ਜਿਸ ਦਾ ਨਾਂ ਉਨ੍ਹਾਂ ਨੇ ਦੁਰਵਾਸਾ ਰੱਖਿਆ। ਜਨਮ ਤੋਂ ਹੀ ਉਸਦੀ ਇੱਕ ਅੱਖ ਵਿੱਚ ਸਮੱਸਿਆ ਸੀ। ਉਹ ਦੇਖ ਨਹੀਂ ਸਕਦਾ ਸੀ।



ਅਭਿਨੇਤਾ ਨੇ ਦੱਸਿਆ, 'ਮੈਂਨੂੰ ਇੰਨੀ ਨਫ਼ਰਤ ਹੋਣ ਲੱਗੀ ਸੀ ਕਿ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਸੋਚਿਆ ਕਿ ਲੋਕ ਇਸ ਬਾਰੇ ਕੀ ਸੋਚਣਗੇ ਕਿ ਨਾਨਾ ਦਾ ਕਿਹੋ ਜਿਹਾ ਪੁੱਤਰ ਹੈ।



ਮੈਂ ਇਸ ਬਾਰੇ ਨਹੀਂ ਸੋਚਿਆ ਕਿ ਉਹ ਕੀ ਮਹਿਸੂਸ ਕਰਦਾ ਹੈ। ਮੈਂ ਸਿਰਫ਼ ਇਹੀ ਸੋਚਿਆ ਕਿ ਲੋਕ ਮੇਰੇ ਪੁੱਤਰ ਬਾਰੇ ਕੀ ਸੋਚਣਗੇ। ਅਦਾਕਾਰ ਨੇ ਦੱਸਿਆ ਕਿ ਅਸੀਂ ਇਸ ਦਾ ਨਾਂ ਦੁਰਵਾਸਾ ਰੱਖਿਆ ਸੀ।



ਢਾਈ ਸਾਲ ਸਾਡੇ ਨਾਲ ਬਿਤਾਏ ਤੇ ਫਿਰ ਇਸ ਦੁਨੀਆਂ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ, 'ਤੁਸੀਂ ਕੀ ਕਰ ਸਕਦੇ ਹੋ। ਜ਼ਿੰਦਗੀ ਵਿੱਚ ਕੁਝ ਚੀਜ਼ਾਂ ਤੈਅ ਹੁੰਦੀਆਂ ਹਨ।



ਉਨ੍ਹਾਂ ਦੱਸਿਆ ਕਿ ਮੇਰੀ ਭੈਣ ਨੇ ਵੀ ਆਪਣੇ ਇਕਲੌਤੇ ਪੁੱਤਰ ਨੂੰ ਗੁਆਇਆ ਸੀ। ਉਸਨੇ ਮੈਨੂੰ ਸਿਗਰਟ ਪੀਣ ਤੋਂ ਬਾਅਦ ਖੰਘਦੇ ਦੇਖਿਆ।



ਉਸ ਨੇ ਕਿਹਾ, 'ਤੁਸੀਂ ਹੋਰ ਕੀ ਵੇਖਣਾ ਚਾਹੁੰਦੇ ਹੋ?' ਇਹ ਸੁਣ ਕੇ ਨਾਨਾ ਪਾਟੇਕਰ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਉਸੇ ਦਿਨ ਤੋਂ ਸਿਗਰਟ ਪੀਣੀ ਛੱਡ ਦਿੱਤੀ।