Jaya Bachchan Mother Death: ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ABP Sanjha

Jaya Bachchan Mother Death: ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦਰਅਸਲ, ਜਯਾ ਭਾਦੁੜੀ ਦੀ ਮਾਂ ਅਤੇ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਭੋਪਾਲ 'ਚ ਆਖਰੀ ਸਾਹ ਲਿਆ।
ABP Sanjha

ਦਰਅਸਲ, ਜਯਾ ਭਾਦੁੜੀ ਦੀ ਮਾਂ ਅਤੇ ਅਮਿਤਾਭ ਬੱਚਨ ਦੀ ਸੱਸ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਭੋਪਾਲ 'ਚ ਆਖਰੀ ਸਾਹ ਲਿਆ।

ਦੱਸਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਕੁਝ ਦਿਨਾਂ ਤੋਂ ਕਾਫੀ ਬਿਮਾਰ ਸਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਸਨ। ਹਾਲਤ ਵਿਗੜਨ ਕਾਰਨ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੇਰ ਰਾਤ ਭੋਪਾਲ ਪਹੁੰਚੇ।
ABP Sanjha

ਦੱਸਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਕੁਝ ਦਿਨਾਂ ਤੋਂ ਕਾਫੀ ਬਿਮਾਰ ਸਨ ਅਤੇ ਡਾਕਟਰਾਂ ਦੀ ਨਿਗਰਾਨੀ 'ਚ ਸਨ। ਹਾਲਤ ਵਿਗੜਨ ਕਾਰਨ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੇਰ ਰਾਤ ਭੋਪਾਲ ਪਹੁੰਚੇ।

ਜਯਾ ਬੱਚਨ ਵੀ ਭੋਪਾਲ ਪਹੁੰਚ ਚੁੱਕੀ ਹੈ। ਅਮਿਤਾਭ ਬੱਚਨ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਭੋਪਾਲ ਪਹੁੰਚ ਰਹੇ ਹਨ। ਇੰਦਰਾ ਭਾਦੁੜੀ ਭੋਪਾਲ ਦੇ ਸ਼ਿਆਮਲਾ ਹਿਲਜ਼ ਵਿੱਚ ਅੰਸਲ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ।
ABP Sanjha

ਜਯਾ ਬੱਚਨ ਵੀ ਭੋਪਾਲ ਪਹੁੰਚ ਚੁੱਕੀ ਹੈ। ਅਮਿਤਾਭ ਬੱਚਨ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਭੋਪਾਲ ਪਹੁੰਚ ਰਹੇ ਹਨ। ਇੰਦਰਾ ਭਾਦੁੜੀ ਭੋਪਾਲ ਦੇ ਸ਼ਿਆਮਲਾ ਹਿਲਜ਼ ਵਿੱਚ ਅੰਸਲ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਸੀ।

ABP Sanjha

ਇੰਦਰਾ ਭਾਦੁੜੀ ਦੇ ਪਤੀ ਤਰੁਣ ਭਾਦੁੜੀ ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਕਈ ਅਖਬਾਰਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੇ ਪਤੀ ਤਰੁਣ ਭਾਦੁੜੀ ਦੀ 1996 ਵਿੱਚ ਮੌਤ ਹੋ ਗਈ ਸੀ।

ABP Sanjha

ਸਾਹਮਣੇ ਆਈ ਜਾਣਕਾਰੀ ਮੁਤਾਬਕ ਇੰਦਰਾ ਭਾਦੁੜੀ ਦੀ ਮੰਗਲਵਾਰ ਦੇਰ ਰਾਤ ਮੌਤ ਹੋ ਗਈ। ਇਹ ਖਬਰ ਮਿਲਦੇ ਹੀ ਬੱਚਨ ਪਰਿਵਾਰ ਸੋਗ ਵਿੱਚ ਡੁੱਬ ਗਿਆ।

ABP Sanjha

ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਆਪਣੀ ਨਾਨੀ ਦੇ ਘਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਅਤੇ ਪਰਿਵਾਰ ਦੇ ਹੋਰ ਮੈਂਬਰ ਚਾਰਟਰਡ ਜਹਾਜ਼ ਰਾਹੀਂ ਭੋਪਾਲ ਪਹੁੰਚ ਰਹੇ ਹਨ।

ABP Sanjha

ਅਭਿਸ਼ੇਕ ਅਤੇ ਸ਼ਵੇਤਾ ਬੱਚਨ ਆਪਣੀ ਨਾਨੀ ਦੇ ਬਹੁਤ ਕਰੀਬ ਸਨ। ਜਯਾ ਬੱਚਨ ਦੇ ਮਾਤਾ-ਪਿਤਾ ਮੱਧ ਪ੍ਰਦੇਸ਼ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਜਯਾ ਬੱਚਨ ਦਾ ਜਨਮ ਵੀ ਮੱਧ ਪ੍ਰਦੇਸ਼ ਵਿੱਚ ਹੋਇਆ ਸੀ।

ABP Sanjha

ਅਦਾਕਾਰਾ ਦੀਆਂ ਦੋ ਹੋਰ ਭੈਣਾਂ ਹਨ, ਜਿਨ੍ਹਾਂ ਦੇ ਨਾਂ ਰੀਟਾ ਅਤੇ ਨੀਟਾ ਹਨ। ਰੀਟਾ ਨੇ ਅਦਾਕਾਰ ਰਾਜੀਵ ਵਰਮਾ ਨਾਲ ਵਿਆਹ ਕੀਤਾ ਸੀ। ਜਯਾ ਬੱਚਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਛੋਟੀ ਉਮਰ ਵਿੱਚ ਹੀ ਫਿਲਮੀ ਦੁਨੀਆ ਨਾਲ ਜੁੜ ਗਈ ਸੀ।

ABP Sanjha

ਉਨ੍ਹਾਂ ਨੇ ਸਿਰਫ 15 ਸਾਲ ਦੀ ਉਮਰ ਵਿੱਚ ਸੱਤਿਆਜੀਤ ਰੇ ਦੀ ਫਿਲਮ ਮਹਾਂਨਗਰ ਨਾਲ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।