Famous Actor Diagnosed With Cancer: ਮਨੋਰੰਜਨ ਜਗਤ ਦੇ ਕਈ ਅਜਿਹੇ ਸਿਤਾਰੇ ਹਨ, ਜੋ ਕੈਂਸਰ ਨੂੰ ਮਾਤ ਦੇ ਚੁੱਕੇ ਹਨ। ਹਾਲਾਂਕਿ ਕਈ ਅਜਿਹੇ ਸਿਤਾਰੇ ਵੀ ਹਨ ਜੋ ਇਸ ਬਿਮਾਰੀ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਹੇ ਹਨ।



ਇਸ ਵਿਚਾਲੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਮਸ਼ਹੂਰ ਅਦਾਕਾਰ ਨੂੰ ਖਤਰਨਾਕ ਕਿਸਮ ਦਾ ਸਕਿਨ ਕੈਂਸਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰ ਜੇਸਨ ਚੈਂਬਰਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਭਾਵਨਾਤਮਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਸਨੂੰ ਚਮੜੀ ਦੇ ਕੈਂਸਰ ਦਾ ਪਤਾ ਲੱਗਿਆ ਹੈ।



ਜੇਸਨ ਨੇ ਇਸ ਵੀਡੀਓ 'ਚ ਖੁਲਾਸਾ ਕੀਤਾ ਹੈ ਕਿ ਡਾਕਟਰਾਂ ਨੇ ਉਸ ਦੇ ਸਰੀਰ 'ਚ ਮੇਲਾਨੋਮਾ ਪਾਇਆ ਹੈ, ਜੋ ਕਿ ਇਕ ਖਤਰਨਾਕ ਕਿਸਮ ਦਾ ਸਕਿਨ ਕੈਂਸਰ ਹੈ।



ਮੇਲਾਨੋਮਾ ਉਦੋਂ ਵਾਪਰਦਾ ਹੈ ਜਦੋਂ ਚਮੜੀ ਦੇ ਰੰਗ ਪ੍ਰਦਾਨ ਕਰਨ ਵਾਲੇ ਸੈੱਲ, ਜਾਂ ਮੇਲਾਨੋਸਾਈਟਸ, ਅਸਧਾਰਨ ਤੌਰ 'ਤੇ ਵਿਕਸਤ ਹੋਣੇ ਸ਼ੁਰੂ ਹੋ ਜਾਂਦੇ ਹਨ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।



ਜੇਸਨ ਨੇ ਦੱਸਿਆ ਕਿ ਉਹ ਕਦੇ ਸਨਸਕ੍ਰੀਨ ਦੀ ਵਰਤੋਂ ਨਹੀਂ ਕਰਦੇ ਸੀ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਆਦਤ ਸੀ ਕਿ ਉਹ ਨੱਕ 'ਤੇ ਜ਼ਿੰਕ ਲਗਾਉਂਦੇ ਸੀ। ਉਨ੍ਹਾਂ ਆਪਣੇ ਫਾਲੋਅਰਸ ਨੂੰ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ ਅਤੇ ਸਨਸਕ੍ਰੀਨ ਦੀ ਵਰਤੋਂ ਨਾ ਕਰਨ।



ਜੇਸਨ ਨੇ ਕਿਹਾ, 'ਮੇਰੀ ਬਾਇਓਪਸੀ ਦੇ ਨਤੀਜੇ ਆ ਗਏ ਹਨ ਅਤੇ ਪਤਾ ਲੱਗਾ ਹੈ ਕਿ ਮੈਨੂੰ ਮੇਲਾਨੋਮਾ ਹੈ। ਮੈਂ ਆਸਟ੍ਰੇਲੀਆ ਵਿੱਚ ਹਾਂ, ਪਰ ਇਹ ਬਾਇਓਪਸੀ ਬਾਲੀ ਵਿੱਚ ਕੀਤੀ ਗਈ ਸੀ।



ਆਸਟ੍ਰੇਲੀਅਨ ਡਾਕਟਰ, ਜੋ ਕਿ ਬਹੁਤ ਵਧੀਆ ਹਨ, ਸਥਿਤੀ ਤੋਂ ਸੰਤੁਸ਼ਟ ਨਹੀਂ ਸਨ ਅਤੇ ਹੁਣ ਉਹ ਅਗਲੇ ਪੜਾਅ ਲਈ ਇੱਕ ਵੱਡੇ ਹਿੱਸੇ ਨੂੰ ਕੱਟਣ ਅਤੇ ਲਿੰਫ ਨੋਡਜ਼ ਦੀ ਜਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।



ਆਸਟ੍ਰੇਲੀਆ ਵਿੱਚ ਤਿੰਨ ਵਿੱਚੋਂ ਦੋ ਵਿਅਕਤੀ ਮੇਲਾਨੋਮਾ ਤੋਂ ਪੀੜਤ ਹਨ। ਇਹ ਇੱਕ ਗੰਭੀਰ ਸਮੱਸਿਆ ਹੈ। ਇਸ ਤੋਂ ਪਹਿਲਾਂ ਜੇਸਨ ਨੇ ਵੀ ਮੰਨਿਆ ਸੀ ਕਿ ਉਸ ਨੇ ਕਦੇ ਸਨਸਕ੍ਰੀਨ ਦੀ ਵਰਤੋਂ ਨਹੀਂ ਕੀਤੀ, ਖਾਸ ਕਰਕੇ ਜਦੋਂ ਉਹ ਕੰਮ 'ਤੇ ਹੁੰਦਾ ਸੀ।



ਉਸ ਨੇ ਕਿਹਾ, 'ਮੈਂ ਬੱਚਾ ਸੀ ਅਤੇ ਫਿਰ ਸਮੁੰਦਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਇਸ ਲਈ ਮੈਂ ਕਦੇ ਨਹੀਂ ਸੋਚਿਆ ਸੀ ਕਿ ਸੂਰਜ ਦੇ ਹਾਨੀਕਾਰਕ ਪ੍ਰਭਾਵ ਮੇਰੇ 'ਤੇ ਹੋਣਗੇ। ਹੁਣ ਮੈਂ ਸਮਝ ਗਿਆ ਹਾਂ ਕਿ ਇਸ ਸਭ ਦੀ ਕੋਈ ਹੱਦ ਹੋਣੀ ਚਾਹੀਦੀ ਹੈ।