Akanksha Chamola Bisexual: ਮਨੋਰੰਜਨ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ।

Published by: ABP Sanjha

ਰਿਐਲਿਟੀ ਸ਼ੋਅ 'ਲਾਕ ਅੱਪ ਸੀਜ਼ਨ 2' ਅਦਾਕਾਰਾ ਅਕਾਂਕਸ਼ਾ ਚਮੋਲੀ ਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਕੁੱਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਦੱਸਿਆ ਸੀ ਕਿ...

Published by: ABP Sanjha

ਉਹ ਅਤੇ ਉਨ੍ਹਾਂ ਦੇ ਪਤੀ ਗੌਰਵ ਖੰਨਾ ਤਲਾਕ ਲੈਣ ਵਾਲੀ ਹੈ ਅਤੇ ਹੁਣ ਰਿਐਲਿਟੀ ਸ਼ੋਅ ਦੇ ਅੰਦਰ ਹੋਈ ਇੱਕ ਗੱਲਬਾਤ ਦੌਰਾਨ ਉਨ੍ਹਾਂ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

Published by: ABP Sanjha

ਹਾਲ ਹੀ ਦੇ ਇੱਕ ਐਪੀਸੋਡ ਵਿੱਚ, ਸ਼ੋਅ ਦੀ ਕੰਟੈਸਟੈਂਟ-ਇੰਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਆਕਾਂਕਸ਼ਾ ਨੇ ਸ਼ੋਅ ਦੇ ਅੰਦਰ ਸ਼੍ਰੇਆ ਦੇ ਖਿਲਾਫ 'ਚਾਰਜਸ਼ੀਟ' ਦਾਇਰ ਕਰ ਦਿੱਤੀ।

Published by: ABP Sanjha

ਇਸ ਗੱਲ ਤੋਂ ਨਾਰਾਜ਼ ਸ਼੍ਰੇਆ ਨੇ ਆਕਾਂਕਸ਼ਾ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਸ਼੍ਰੇਆ ਨੇ ਦੂਜੀ ਕੰਟੈਸਟੈਂਟ ਸੂਫੀ ਮੋਤੀਵਾਲਾ ਨਾਲ ਗੱਲਬਾਤ ਕਰਦਿਆਂ ਪੁੱਛਿਆ, ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂ ਤਾਂ ਕੀ ਮੈਂ ਬੁਰੀ ਇਨਸਾਨ ਬਣ ਜਾਵਾਂਗੀ?

Published by: ABP Sanjha

ਜਿਸ 'ਤੇ ਸੂਫੀ ਨੇ ਜਵਾਬ ਦਿੱਤਾ, ਨਹੀਂ, ਇਹ ਤਾਂ ਗੇਮ ਹੈ। ਇਸ ਤੋਂ ਤੁਰੰਤ ਬਾਅਦ ਸ਼੍ਰੇਆ ਨੇ ਦਾਅਵਾ ਕਰਦਿਆਂ ਕਿਹਾ, ਉਹ (ਆਕਾਂਕਸ਼ਾ) ਬਾਈਸੈਕਸ਼ੂਅਲ ਹੈ,

Published by: ABP Sanjha

ਜਿਸ 'ਤੇ ਸੂਫੀ ਹੈਰਾਨ ਰਹਿ ਗਈ ਅਤੇ ਉਸਨੇ ਇਸ ਗੱਲ ਨੂੰ ਆਪਸ ਵਿੱਚ ਹੀ ਰੱਖਣ ਦੀ ਸਲਾਹ ਦਿੱਤੀ। ਪਰ ਸ਼੍ਰੇਆ ਇਸ 'ਤੇ ਸਹਿਮਤ ਨਹੀਂ ਹੋਈ। ਸ਼੍ਰੇਆ ਨੇ ਕਿਹਾ, ਹੁਣ ਇਹ ਸੀਕ੍ਰੇਟ ਵਰਤਿਆ ਜਾ ਚੁੱਕਾ ਹੈ।

Published by: ABP Sanjha

ਉਸਨੇ ਮੈਨੂੰ ਦੱਸਿਆ ਸੀ ਅਤੇ ਅਸੀਂ ਇਸਨੂੰ ਸ਼ੋਅ 'ਤੇ ਜ਼ਾਹਰ ਕਰ ਦਿੱਤਾ ਹੈ। ਇਸ ਲਈ ਉਸਦੀਆਂ ਦੋ ਲਾਈਫਲਾਈਨਜ਼ ਖ਼ਤਮ ਹੋ ਗਈਆਂ ਹਨ ਅਤੇ ਹੁਣ ਉਸ ਕੋਲ ਸਿਰਫ਼ ਇੱਕ ਹੀ ਬਚੀ ਹੈ।

Published by: ABP Sanjha

ਦੱਸ ਦੇਈਏ ਕਿ 'ਲਾਕ ਅੱਪ' ਦੇ ਫਾਰਮੈਟ ਮੁਤਾਬਕ ਮੁਕਾਬਲੇਬਾਜ਼ਾਂ ਦੇ ਨਿੱਜੀ ਰਾਜ਼ ਸਾਹਮਣੇ ਆਉਣ 'ਤੇ ਉਨ੍ਹਾਂ ਦੀ ਖੇਡ 'ਤੇ ਵੱਡਾ ਅਸਰ ਪੈਂਦਾ ਹੈ। ਆਕਾਂਕਸ਼ਾ ਚਮੋਲਾ ਪਹਿਲੇ ਦਿਨ ਤੋਂ ਹੀ ਸ਼ੋਅ ਦੀ ਸਭ ਤੋਂ ਚਰਚਿਤ ਕੰਟੈਸਟੈਂਟ ਰਹੀ ਹੈ।

Published by: ABP Sanjha

ਸ਼ੋਅ ਦੇ ਪ੍ਰੀਮੀਅਰ ਦੌਰਾਨ ਹੀ ਉਸ ਨੇ ਆਪਣੇ ਪਤੀ ਅਤੇ ਮਸ਼ਹੂਰ ਟੀਵੀ ਅਦਾਕਾਰ ਗੌਰਵ ਖੰਨਾ ਤੋਂ ਵੱਖ ਹੋਣ ਅਤੇ ਤਲਾਕ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ।

Published by: ABP Sanjha