Bollywood Actress: ਫਿਲਮ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਨਾਲ ਕਾਲੇ ਰਾਜ਼ ਜੁੜੇ ਹੋਏ ਹਨ।



ਹਾਲਾਂਕਿ ਕਈ ਅਭਿਨੇਤਰੀਆਂ ਨੇ ਉਨ੍ਹਾਂ ਕਾਲੇ ਰਾਜ਼ਾ ਤੋਂ ਪਰਦਾ ਵੀ ਚੁੱਕਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੇਂ ਉਹ ਫਿਲਮ ਇੰਡਸਟਰੀ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਚੁੱਕਿਆਂ ਹਨ।



ਇਸ ਵਿਚਾਲੇ ਅੱਜ ਅਸੀ ਤੁਹਾਨੂੰ ਉਨ੍ਹਾਂ ਅਦਾਕਾਰਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਿਸੇ ਦੀ ਸਲਾਹ 'ਤੇ ਜਾਂ ਨਿਰਮਾਤਾਵਾਂ ਦੇ ਦਬਾਅ ਹੇਠ ਕਾਸਮੈਟਿਕ ਸਰਜਰੀ ਕਰਵਾਉਣੀ ਪਈ।



ਜਿੱਥੇ ਕਈ ਹਸੀਨਾਵਾਂ ਨੇ ਨਿਰਮਾਤਾਵਾਂ ਦੀ ਗੱਲ ਮੰਨ ਸਰਜਰੀ ਕਰਵਾਈ ਉੱਥੇ ਹੀ ਕਈਆਂ ਨੇ ਇੰਡਸਟਰੀ ਨੂੰ ਛੱਡ ਦਿੱਤਾ। ਇਸ ਦੌਰਾਨ ਅਦਾਕਾਰਾ ਸਮੀਰਾ ਰੈੱਡੀ 'ਤੇ ਵੀ ਮੇਕਰਸ ਨੇ ਸਰੀਰਕ ਬਦਲਾਅ ਕਰਨ ਲਈ ਦਬਾਅ ਪਾਇਆ ਸੀ।



ਹਾਲਾਂਕਿ, ਅਭਿਨੇਤਰੀ ਨੇ ਫਿਲਟਰ ਲਗਾਉਣ ਅਤੇ ਸਰਜਰੀ ਕਰਵਾਉਣ ਦੇ ਦਬਾਅ ਨੂੰ ਨਜ਼ਰਅੰਦਾਜ਼ ਕੀਤਾ ਅਤੇ ਨਿਰਮਾਤਾਵਾਂ ਦੀ ਮੰਗ ਜਾਂ ਸਲਾਹ ਨੂੰ ਰੱਦ ਕਰ ਦਿੱਤਾ। ਉਨ੍ਹਾਂ ਆਪਣੀ ਅਸਲੀ ਦਿੱਖ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ।



ਸਮੀਰਾ ਰੈੱਡੀ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੈਂ ਆਪਣੇ ਕਰੀਅਰ ਦੇ ਸਿਖਰ 'ਤੇ ਸੀ, ਉਦੋਂ ਮੇਰੇ 'ਤੇ ਬ੍ਰੈਸਟ ਵਧਾਉਣ ਲਈ ਦਬਾਅ ਪਾਇਆ ਗਿਆ।



ਕਈ ਲੋਕ ਕਹਿੰਦੇ ਰਹੇ, 'ਸਮੀਰਾ, ਹਰ ਕੋਈ ਅਜਿਹਾ ਕਰ ਰਿਹਾ ਹੈ, ਤੁਸੀਂ ਕਿਉਂ ਨਹੀਂ?' ਪਰ ਮੈਂ ਆਪਣੇ ਆਪ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਚਾਹੁੰਦੀ ਸੀ।



ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕੋਈ ਨੁਕਸ ਲੁਕਾ ਰਹੇ ਹੋ, ਪਰ ਇਹ ਕੋਈ ਨੁਕਸ ਨਹੀਂ ਹੈ, ਇਹ ਜੀਵਨ ਦਾ ਇੱਕ ਤਰੀਕਾ ਹੈ।



ਸਮੀਰਾ ਰੈੱਡੀ ਨੇ ਅੱਗੇ ਕਿਹਾ, ਮੈਂ ਕਿਸੇ ਅਜਿਹੇ ਵਿਅਕਤੀ ਨੂੰ ਜੱਜ ਨਹੀਂ ਕਰਾਂਗੀ ਜੋ ਪਲਾਸਟਿਕ ਸਰਜਰੀ ਅਤੇ ਬੋਟੋਕਸ ਕਰਵਾਉਣਾ ਚਾਹੁੰਦਾ ਹੈ, ਪਰ ਮੇਰੇ ਲਈ ਅੰਦਰੂਨੀ ਤੌਰ 'ਤੇ ਠੀਕ ਹੋਣਾ ਹੀ ਕਾਫੀ ਹੈ।



ਸਮੀਰਾ ਨੇ ਆਪਣੀ ਵਧਦੀ ਉਮਰ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਹ ਆਪਣੀ ਉਮਰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਇਸ ਦੇ ਲਈ ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਸਮੀਰਾ ਨੇ ਵੀ ਆਪਣੀ ਉਮਰ ਬਾਰੇ ਗੱਲ ਕੀਤੀ।



ਸਮੀਰਾ ਰੈੱਡੀ ਨੇ ਕਿਹਾ, ''ਲੋਕਾਂ ਨੇ ਕਿਹਾ ਕਿ ਮੈਂ ਹੁਣ ਆਪਣੇ ਆਪ ਨਾਲ ਜ਼ਿਆਦਾ ਖੁਸ਼ ਅਤੇ ਸਹਿਜ ਨਜ਼ਰ ਆ ਰਹੀ ਹਾਂ। ਮੈਂ 28 ਸਾਲ ਦੀ ਉਮਰ ਵਿੱਚ ਫਿੱਟ ਅਤੇ ਮਜ਼ਬੂਤ ​​ਦਿਖਾਈ ਦਿੰਦੀ ਸੀ,



ਪਰ 45 ਸਾਲ ਦੀ ਉਮਰ ਵਿੱਚ ਵੀ ਮੈਂ Warm ਅਤੇ ਆਰਾਮਦਾਇਕ ਦਿਖਾਈ ਦਿੰਦੀ ਹਾਂ। ਜਦੋਂ ਮੈਂ 40 ਸਾਲ ਦੀ ਸੀ, ਮੇਰੀ ਉਮਰ ਇੰਟਰਨੈੱਟ 'ਤੇ 38 ਸਾਲ ਦੱਸੀ ਜਾਂਦੀ ਸੀ।



Thanks for Reading. UP NEXT

48 ਦਿਨਾਂ ਤੱਕ ਨਹੀਂ ਰੁਕੇ ਪੀਰੀਅਡ, ਅਦਾਕਾਰਾ ਦਾ ਹੋਇਆ ਅਜਿਹਾ ਹਾਲ

View next story