Poonam Pandey: ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਲਾਕ ਅੱਪ' ਫੇਮ ਪੂਨਮ ਪਾਂਡੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਪਰ ਇਸ ਵਾਰ ਕਾਰਨ ਕੁਝ ਹੋਰ ਹੈ। ਹਾਲ ਹੀ ਵਿੱਚ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।



ਜਿਸ ਵਿੱਚ ਇੱਕ ਪ੍ਰਸ਼ੰਸਕ ਨੇ ਸੈਲਫੀ ਲੈਣ ਦੇ ਬਹਾਨੇ ਪੂਨਮ ਪਾਂਡੇ ਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਅਦਾਕਾਰਾ ਵੀ ਹੈਰਾਨ ਰਹਿ ਗਈ ਅਤੇ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।



ਵਾਇਰਲ ਵੀਡੀਓ ਵਿੱਚ, ਪੂਨਮ ਪਾਂਡੇ ਪਾਪਰਾਜ਼ੀ ਨਾਲ ਗੱਲਬਾਤ ਕਰ ਰਹੀ ਸੀ, ਜਦੋਂ ਇੱਕ ਪ੍ਰਸ਼ੰਸਕ ਉਸ ਕੋਲ ਆਇਆ ਅਤੇ ਸੈਲਫੀ ਲੈਣ ਦੇ ਬਹਾਨੇ ਉਸ ਨਾਲ ਸਪੰਰਕ ਕੀਤਾ।



ਜਿਵੇਂ ਹੀ ਪੂਨਮ ਪਾਂਡੇ ਉਸ ਫੈਨਜ਼ ਨਾਲ ਸੈਲਫੀ ਲੈ ਰਹੀ ਸੀ, ਪ੍ਰਸ਼ੰਸਕ ਨੇ ਅਚਾਨਕ ਉਸਨੂੰ ਕਿੱਸ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਪੂਨਮ ਪਾਂਡੇ ਤੁਰੰਤ ਆਪਣੀ ਜਗ੍ਹਾ ਤੋਂ ਪਿੱਛੇ ਹੱਟ ਗਈ ਅਤੇ ਆਪਣੇ ਆਪ ਨੂੰ ਬਚਾਇਆ ਅਤੇ ਉੱਥੇ ਮੌਜੂਦ ਲੋਕਾਂ ਨੇ ਵੀ ਪ੍ਰਸ਼ੰਸਕ ਨੂੰ ਧੱਕਾ ਦੇ ਦਿੱਤਾ।



ਇਸ ਘਟਨਾ ਤੋਂ ਬਾਅਦ, ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ, ਕੁਝ ਨੇ ਪ੍ਰਸ਼ੰਸਕ ਦੀ ਕਾਰਵਾਈ ਦੀ ਨਿੰਦਾ ਕੀਤੀ, ਜਦੋਂ ਕਿ ਕੁਝ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ।



ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਤੇਜ਼ ਹੋ ਗਈ ਹੈ। ਕੁਝ ਯੂਜ਼ਰਸ ਨੇ ਪ੍ਰਸ਼ੰਸਕ ਦੀ ਹਰਕਤ ਨੂੰ ਸ਼ਰਮਨਾਕ ਅਤੇ ਬਦਸਲੂਕੀ ਕਰਾਰ ਦਿੱਤਾ, ਜਦੋਂ ਕਿ ਕੁਝ ਲੋਕਾਂ ਨੇ ਇਸਨੂੰ ਇੱਕ ਸਕ੍ਰਿਪਟਡ ਵੀਡੀਓ ਅਤੇ ਪਬਲੀਸਿਟੀ ਸਟੰਟ ਮੰਨਿਆ।



ਇੱਕ ਯੂਜ਼ਰ ਨੇ ਕਿਹਾ ਕਿ ਇਹ ਸਭ ਸਿਰਫ਼ ਧਿਆਨ ਖਿੱਚਣ ਲਈ ਕੀਤਾ ਗਿਆ ਹੈ। ਇਸ ਦੌਰਾਨ ਰਾਖੀ ਸਾਵੰਤ ਨੇ ਵੀ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਪੂਨਮ ਪਾਂਡੇ ਨੂੰ ਬਾਹਰ ਜਾਂਦੇ ਸਮੇਂ ਸੁਚੇਤ ਰਹਿਣ ਅਤੇ ਸੁਰੱਖਿਆ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ।



ਰਾਖੀ ਸਾਵੰਤ ਨੇ ਇਸ ਵੀਡੀਓ 'ਤੇ ਆਪਣੇ ਅੰਦਾਜ਼ ਵਿੱਚ ਟਿੱਪਣੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਉਸ ਪ੍ਰਸ਼ੰਸਕ ਨੂੰ ਗਾਇਕ ਉਦਿਤ ਨਾਰਾਇਣ ਦਾ ਡਰਾਈਵਰ ਦੱਸਿਆ। ਇਸ ਤੋਂ ਬਾਅਦ ਰਾਖੀ ਨੇ ਮੀਕਾ ਸਿੰਘ ਦਾ ਨਾਮ ਲਿਆ, ਪਰ ਵਿਚਕਾਰ ਹੀ ਰੁਕ ਗਈ।



ਰਾਖੀ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਤੇਜ਼ ਹੋ ਗਈ ਹੈ। ਕੁਝ ਲੋਕ ਇਸਨੂੰ ਰਾਖੀ ਦਾ ਪਬਲੀਸਿਟੀ ਸਟੰਟ ਮੰਨ ਰਹੇ ਹਨ, ਜਦੋਂ ਕਿ ਕੁਝ ਯੂਜ਼ਰ ਇਸਨੂੰ ਪੂਨਮ ਪਾਂਡੇ ਅਤੇ ਰਾਖੀ ਵਿਚਕਾਰ ਪੁਰਾਣੇ ਵਿਵਾਦ ਨਾਲ ਜੋੜ ਰਹੇ ਹਨ।