Veteran Artist Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਫਿਲਮੀ ਹਸਤੀਆਂ ਸਣੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ।

Published by: ABP Sanjha

ਦੱਸ ਦੇਈਏ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਦੇਸ਼ ਕੁਮਾਰ ਧਵਨ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਧੀ ਮਿਸ਼ਿਕਾ ਧਵਨ ਜਮਤਾਨੀ ਨੇ ਕੀਤੀ।

Published by: ABP Sanjha

ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿੱਥੇ ਕਈ ਫਿਲਮੀ ਹਸਤੀਆਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।

Published by: ABP Sanjha

ਸੁਦੇਸ਼ ਕੁਮਾਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਪ੍ਰਿਥਵੀ ਥੀਏਟਰ ਨਾਲ ਕੀਤੀ ਸੀ, ਜਿੱਥੇ ਉਨ੍ਹਾਂ ਨੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ।

Published by: ABP Sanjha

ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਦੀ ਮੁਲਾਕਾਤ ਸ਼ੋਮੈਨ ਰਾਜ ਕਪੂਰ ਨਾਲ ਹੋਈ। ਇਸ ਤੋਂ ਬਾਅਦ, ਸੁਦੇਸ਼ ਕੁਮਾਰ ਉਨ੍ਹਾਂ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਹਿੱਸਾ ਬਣੇ।

Published by: ABP Sanjha

ਸੁਦੇਸ਼ ਕੁਮਾਰ ਨਾ ਸਿਰਫ਼ ਪਰਦੇ 'ਤੇ ਸਗੋਂ ਪਰਦੇ ਪਿੱਛੇ ਵੀ ਸਰਗਰਮ ਸਨ। ਅਦਾਕਾਰੀ ਦੇ ਆਪਣੇ ਜਨੂੰਨ ਦੇ ਨਾਲ-ਨਾਲ, ਉਨ੍ਹਾਂ ਨੂੰ ਫਿਲਮ ਨਿਰਮਾਣ ਵਿੱਚ ਵੀ ਡੂੰਘੀ ਦਿਲਚਸਪੀ ਸੀ।

Published by: ABP Sanjha

ਸੁਦੇਸ਼ ਕੁਮਾਰ ਨੇ 1966 ਦੀ ਫਿਲਮ ਦੋ ਬਦਨ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਉਨ੍ਹਾਂ ਨੇ ਛੋਟੀ ਬਹਿਣ (1959), ਪਵਨ ਪੁੱਤਰ ਹਨੂੰਮਾਨ (1957), ਸਾਰੰਗਾ (1961) ਖਾਨਦਾਨ (1965) ਅਤੇ...

Published by: ABP Sanjha

ਮੇਹਰਬਾਨ (1967) ਵਰਗੀਆਂ ਕਈ ਸੁਪਰਹਿੱਟ ਫਿਲਮਾਂ ਨਾਲ ਅਮਿੱਟ ਛਾਪ ਛੱਡੀ। ਉਨ੍ਹਾਂ ਦੇ ਕਰੀਅਰ ਦੀ ਆਖਰੀ ਫਿਲਮ ਸੁਰ ਸੀ, ਜੋ 2002 ਵਿੱਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ।

Published by: ABP Sanjha