March ਮਹੀਨੇ 'ਚ ਬਹੁਤ ਸਾਰੀਆਂ ਛੁੱਟੀਆਂ ਹੋਣ ਵਾਲੀਆਂ ਹਨ।



ਮਾਰਚ ਦੇ ਮਹੀਨੇ 'ਚ ਬਹੁਤ ਸਾਰੇ ਤਿਉਹਾਰ ਅਤੇ ਜਯੰਤੀਆਂ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਮੁੱਖ ਹਨ ਹੋਲੀ ਅਤੇ ਈਦ।

ਅਜਿਹੀ ਸਥਿਤੀ 'ਚ, ਇਸ ਮਹੀਨੇ ਬੈਂਕ ਕੁੱਲ 14 ਦਿਨ ਬੰਦ ਰਹਿਣਗੇ।



ਵੱਖ-ਵੱਖ ਸੂਬਿਆਂ 'ਚ ਛੁੱਟੀਆਂ ਵੱਖ-ਵੱਖ ਦਿਨਾਂ ‘ਤੇ ਆ ਰਹੀਆਂ ਹਨ।ਅਜਿਹੀ ਸਥਿਤੀ 'ਚ ਮਾਰਚ ਦੇ ਮਹੀਨੇ 'ਚ ਬੈਂਕ ਨਾਲ ਸਬੰਧਤ ਕਿਸੇ ਵੀ ਕੰਮ ਲਈ ਜਾਣ ਤੋਂ ਪਹਿਲਾਂ, ਤੁਹਾਨੂੰ ਛੁੱਟੀਆਂ ਦੀ ਸੂਚੀ ਇੱਕ ਵਾਰ ਜ਼ਰੂਰ ਦੇਖਣੀ ਚਾਹੀਦੀ ਹੈ।

ਇਨ੍ਹਾਂ ਛੁੱਟੀਆਂ 'ਚ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਸਾਰੇ ਐਤਵਾਰ ਵੀ ਸ਼ਾਮਲ ਹਨ।

13 ਮਾਰਚ (ਵੀਰਵਾਰ) – ਛੋਟੀ ਹੋਲੀ, ਹੋਲਿਕਾ ਦਹਿਨ (ਆਲ ਇੰਡੀਆ, ਰੀਜਨਲ ਬੈਂਕ ਛੁੱਟੀ)



14 ਮਾਰਚ (ਸ਼ੁੱਕਰਵਾਰ) – ਹੋਲੀ (ਰਾਸ਼ਟਰੀ ਛੁੱਟੀ, ਪ੍ਰਮੁੱਖ ਬੈਂਕ ਛੁੱਟੀ)

14 ਮਾਰਚ (ਸ਼ੁੱਕਰਵਾਰ) – ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਮਹਾਰਾਸ਼ਟਰ)



20 ਮਾਰਚ (ਵੀਰਵਾਰ) – ਪਾਰਸੀ ਨਵਾਂ ਸਾਲ (ਜਮਸ਼ੇਦੀ ਨਵਰੋਜ਼) (ਮਹਾਰਾਸ਼ਟਰ, ਗੁਜਰਾਤ)

23 ਮਾਰਚ (ਐਤਵਾਰ) – ਜੁਮਾਤ-ਉਲ-ਵਿਦਾ (ਜੰਮੂ-ਕਸ਼ਮੀਰ, ਕੇਰਲ, ਉੱਤਰ ਪ੍ਰਦੇਸ਼ – ਚੰਨ ਦੇ ਦਰਸ਼ਨ ‘ਤੇ ਨਿਰਭਰ)



28 ਮਾਰਚ (ਸ਼ੁੱਕਰਵਾਰ) – ਉਗਾੜੀ (ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ)

28 ਮਾਰਚ (ਸ਼ੁੱਕਰਵਾਰ) – ਉਗਾੜੀ (ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ)

ਇਸ ਤੋਂ ਇਲਾਵਾ, ਮਾਰਚ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ 2, 9, 16, 23 ਅਤੇ 30 ਮਾਰਚ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।



ਛੁੱਟੀਆਂ ਵਾਲੇ ਦਿਨ ਵੀ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਚਾਲੂ ਰਹਿੰਦੀਆਂ ਹਨ।

ਛੁੱਟੀਆਂ ਵਾਲੇ ਦਿਨ ਵੀ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਚਾਲੂ ਰਹਿੰਦੀਆਂ ਹਨ।

ਇਸ ਲਈ, ਤੁਸੀਂ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਜਾਂ UPI ਰਾਹੀਂ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ 'ਚ ਪੈਸੇ ਟ੍ਰਾਂਸਫਰ ਕਰਨ ਸਮੇਤ ਬਹੁਤ ਸਾਰੇ ਕੰਮ ਕਰ ਸਕਦੇ ਹੋ।