ਜਨਵਰੀ ਮਹੀਨੇ 'ਚ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਤੇਜ਼ੀ ਆਈ। ਵਧਦੇ ਭੂ-ਰਾਜਨੀਤਿਕ ਤਣਾਅ, ਗਲੋਬਲ ਟਰੇਡ ਨਾਲ ਜੁੜੀ ਅਨਿਸ਼ਚਿਤਤਾ ਅਤੇ ਕਰੰਸੀ ਦੀ ਕਮਜ਼ੋਰੀ ਦੇ ਕਾਰਨ, ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਵਧ ਗਈ। ਨਤੀਜੇ ਵਜੋਂ, ਕੁਝ ਹੀ ਹਫ਼ਤਿਆਂ ਵਿੱਚ ਕੀਮਤਾਂ ਲਗਭਗ ਦੋਗੁਣੀ ਹੋ ਗਈਆਂ।