ਘਰੇਲੂ ਫਿਊਚਰ ਮਾਰਕੀਟ ਵਿੱਚ ਮੰਗਲਵਾਰ, 3 ਫਰਵਰੀ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 5 ਮਾਰਚ 2026 ਐਕਸਪਾਇਰੀ ਵਾਲਾ ਗੋਲਡ ਫਿਊਚਰ ਮੰਗਲਵਾਰ ਨੂੰ 1,44,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਖੁੱਲ੍ਹਿਆ।

ਪਿਛਲੇ ਕਾਰੋਬਾਰੀ ਦਿਨ MCX ‘ਤੇ ਸੋਨਾ 1,41,669 ਰੁਪਏ ‘ਤੇ ਟ੍ਰੇਡ ਕਰਦਾ ਹੋਇਆ ਬੰਦ ਹੋਇਆ ਸੀ।

ਪਿਛਲੇ ਕੁੱਝ ਦਿਨਾਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਆਖਿਰਕਾਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਰੁਕ ਗਈ ਹੈ।

ਮੰਗਲਵਾਰ ਨੂੰ ਜਿਵੇਂ ਹੀ MCX ਖੁੱਲ੍ਹਿਆ, ਚਾਂਦੀ ਦੀ ਫਿਊਚਰ ਕੀਮਤ 21,000 ਰੁਪਏ ਤੋਂ ਵੱਧ ਚੜ੍ਹ ਗਈ, ਜਦੋਂ ਕਿ ਸੋਨਾ 5000 ਰੁਪਏ ਤੱਕ ਵੱਧ ਗਿਆ।

ਦਿੱਲੀ ‘ਚ ਸੋਨੇ ਦੇ ਰੇਟ (ਪ੍ਰਤੀ 10 ਗ੍ਰਾਮ): 24 ਕੈਰਟ – 1,51,900 ਰੁਪਏ, 22 ਕੈਰਟ – 1,39,250 ਰੁਪਏ, 18 ਕੈਰਟ – 1,13,960 ਰੁਪਏ

ਚੇਨਈ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ): 24 ਕੈਰਟ – 1,53,060 ਰੁਪਏ, 22 ਕੈਰਟ – 1,40,300 ਰੁਪਏ, 18 ਕੈਰਟ – 1,20,000 ਰੁਪਏ

ਬਾਜ਼ਾਰ ਮਾਹਿਰਾਂ ਦੇ ਅਨੁਸਾਰ, ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇਹ ਮਜ਼ਬੂਤੀ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ, ਡਾਲਰ ਦੇ ਉਤਰਾਅ-ਚੜ੍ਹਾਅ ਅਤੇ ਸੁਰੱਖਿਅਤ ਨਿਵੇਸ਼ਾਂ ਦੀ ਵੱਧਦੀ ਮੰਗ ਕਾਰਨ ਹੋ ਰਹੀ ਹੈ

ਨਿਵੇਸ਼ਕ ਇੱਕ ਵਾਰ ਫਿਰ ਸੁਰੱਖਿਅਤ ਨਿਵੇਸ਼ ਵਿਕਲਪਾਂ ਵਜੋਂ ਸੋਨੇ ਅਤੇ ਚਾਂਦੀ ਵੱਲ ਮੁੜ ਰਹੇ ਹਨ।

ਜੇਕਰ ਤੁਸੀਂ ਖਰੀਦਦਾਰੀ ਕਰਨ ਦਾ ਪਲਾਨ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜ਼ਰੂਰ ਜਾਣ ਲੈਣਾ ਚਾਹੀਦਾ ਹੈ।