Online Payment 'ਚ ਭਾਰਤ ਸਭ ਤੋਂ ਮੋਹਰੀ, ਬਣਾਇਆ ਰਿਕਾਰਡ

Online Payment 'ਚ ਭਾਰਤ ਸਭ ਤੋਂ ਮੋਹਰੀ, ਬਣਾਇਆ ਰਿਕਾਰਡ

ਡਿਜੀਟਲ ਦੁਨੀਆ ਵਿੱਚ, ਜ਼ਿਆਦਾਤਰ ਲੋਕਾਂ ਨੇ ਔਨਲਾਈਨ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ



ਭਾਰਤ ਨੇ ਆਨਲਾਈਨ ਭੁਗਤਾਨ ਦੇ ਮਾਮਲੇ 'ਚ ਨਵਾਂ ਰਿਕਾਰਡ ਬਣਾਇਆ ਹੈ।



ਭਾਰਤ ਨੇ UPI ਪੇਮੈਂਟ ਦੇ ਮਾਮਲੇ ਵਿੱਚ ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ।



ਜਾਣਕਾਰੀ ਮੁਤਾਬਕ ਭਾਰਤੀ UPI ਪੇਮੈਂਟ ਪਲੇਟਫਾਰਮ ਨੇ ਚੀਨ ਦੇ Alipay ਅਤੇ ਅਮਰੀਕਾ ਦੇ PayPal ਨੂੰ ਸਖਤ ਟੱਕਰ ਦਿੱਤੀ ਹੈ



ਅਤੇ ਉਨ੍ਹਾਂ ਨੂੰ ਮਾਤ ਦੇ ਦਿੱਤੀ ਹੈ।



ਇਸ ਸਾਲ ਅਪ੍ਰੈਲ ਤੋਂ ਜੁਲਾਈ ਦੇ ਦੌਰਾਨ 81 ਲੱਖ ਕਰੋੜ ਰੁਪਏ ਦੇ UPI ਲੈਣ-ਦੇਣ ਹੋਏ ਹਨ।



ਇਹ ਦੁਨੀਆ ਦਾ ਸਭ ਤੋਂ ਵੱਡਾ ਲੈਣ-ਦੇਣ ਮੰਨਿਆ ਜਾਂਦਾ ਹੈ।



ਗਲੋਬਲ ਪੇਮੈਂਟ ਹੱਬ ਪੈਸੀਕਿਓਰ ਦੇ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਲਗਭਗ 37 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।



ਰਿਪੋਰਟ ਦੇ ਮੁਤਾਬਕ, UPI ਪਲੇਟਫਾਰਮ 'ਤੇ ਹਰ ਸਕਿੰਟ 'ਤੇ ਲਗਭਗ 3,729.1 ਟ੍ਰਾਂਜੈਕਸ਼ਨ ਹੋਏ ਹਨ।