ਭਾਰਤੀ ਕਰੰਸੀ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਰੁਪਏ ਦੇ ਕਮਜ਼ੋਰ ਹੋਣ ਦੇ ਨਾਂਅ 'ਤੇ ਵੀ ਮਾੜਾ ਰਿਕਾਰਡ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਦੌਰਾਨ ਏਸ਼ੀਆ ਦੀ ਸਭ ਤੋਂ ਖ਼ਰਾਬ ਕਰੰਸੀ ਦੀ ਸੂਚੀ ਵਿੱਚ ਰੁਪਏ ਦਾ ਨਾਂਅ ਦੂਜੇ ਨੰਬਰ 'ਤੇ ਆ ਗਿਆ ਹੈ। ਭਾਰਤੀ ਰੁਪਿਆ ਇਸ ਸਮੇਂ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਹੈ। ਪਿਛਲੇ ਹਫਤੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 84 ਦੇ ਹੇਠਾਂ ਆ ਗਿਆ ਸੀ। ਅਗਸਤ ਮਹੀਨੇ ਤੋਂ ਬਾਅਦ ਸਤੰਬਰ 'ਚ ਵੀ ਰੁਪਏ ਦੀ ਗਿਰਾਵਟ ਜਾਰੀ ਹੈ। ਭਾਰਤੀ ਕਰੰਸੀ ਇਸ ਮਹੀਨੇ ਹੁਣ ਤੱਕ 0.13 ਫੀਸਦੀ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਟਕਾ 1.58 ਪ੍ਰਤੀਸ਼ਤ ਦੀ ਗਿਰਾਵਟ ਨਾਲ ਏਸ਼ੀਆ ਦੀ ਸਭ ਤੋਂ ਖਰਾਬ ਮੁਦਰਾ ਬਣ ਗਈ। ਪਿਛਲੇ ਵਿੱਤੀ ਸਾਲ ਵਿੱਚ ਰੁਪਏ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਏਸ਼ੀਆ ਵਿੱਚ ਤੀਜੀ ਸਭ ਤੋਂ ਸਥਿਰ ਤੇ ਮਜ਼ਬੂਤ ਮੁਦਰਾ ਬਣਨ ਵਿੱਚ ਕਾਮਯਾਬ ਰਿਹਾ ਸੀ। ਏਸ਼ੀਆਈ ਮੁਦਰਾਵਾਂ 'ਚ ਸਭ ਤੋਂ ਵਧੀਆ ਸਥਿਤੀ ਤਾਈਵਾਨ ਡਾਲਰ ਰਹੀ, ਜੋ ਪੂਰੇ ਮਹੀਨੇ 'ਚ ਡਾਲਰ ਦੇ ਮੁਕਾਬਲੇ 2.72 ਫੀਸਦੀ ਮਜ਼ਬੂਤ ਹੋਈ ਦੱਖਣੀ ਕੋਰੀਆ ਦੀ ਵਨ ਅਗਸਤ 'ਚ 2.47 ਫੀਸਦੀ ਦੇ ਵਾਧੇ ਨਾਲ ਏਸ਼ੀਆ ਦੀ ਦੂਜੀ ਸਭ ਤੋਂ ਵਧੀਆ ਕਰੰਸੀ ਬਣ ਗਈ। ਜਾਪਾਨ ਦਾ ਯੇਨ 2.61 ਫੀਸਦੀ ਦੇ ਵਾਧੇ ਨਾਲ ਤੀਜੇ ਸਥਾਨ 'ਤੇ ਅਤੇ ਵੀਅਤਨਾਮ ਦਾ ਡਾਂਗ 1.56 ਫੀਸਦੀ ਦੇ ਵਾਧੇ ਨਾਲ ਚੌਥੇ ਸਥਾਨ 'ਤੇ ਰਿਹਾ।