ਭਾਰਤੀ ਏਅਰਟੈੱਲ , ਰਿਲਾਇੰਸ ਜਿਓ , ਵੋਡਾਫੋਨ ਆਈਡੀਆ ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।



ਹੁਣ ਗਾਹਕਾਂ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚ ਕਰਨਾ ਪਵੇਗਾ।



ਇਹ ਤਿੰਨ ਨਵੇਂ ਪ੍ਰੀਪੇਡ ਪਲਾਨ ਸਟੈਂਡ-ਅਲੋਨ ਨਹੀਂ ਹਨ ਪਰ ਮੌਜੂਦਾ ਪਲਾਨ ਲਈ ਐਡ-ਆਨ ਹੋਣਗੇ।



ਜੇਕਰ ਉਪਭੋਗਤਾ ਕੋਲ 5G ਸਪੋਰਟ ਡਿਵਾਈਸ ਹੈ, ਤਾਂ ਇਹ ਨਵੇਂ ਪਲਾਨ ਅਨਲਿਮਟਿਡ 5G ਕਨੈਕਟੀਵਿਟੀ ਦੀ ਪੇਸ਼ਕਸ਼ ਕਰਨਗੇ।



ਹਾਲਾਂਕਿ, ਅਨਲਿਮਟਿਡ 5G ਡੇਟਾ ਤਾਂ ਹੀ ਉਪਲਬਧ ਹੋਵੇਗਾ



ਜੇਕਰ ਇਹ Jio True 5G ਨੈੱਟਵਰਕ ਨਾਲ ਕਨੈਕਟ ਹੈ ਅਤੇ ਡਿਵਾਈਸ ਵਿੱਚ 5G ਸਪੋਰਟ ਵੀ ਹੋਣੀ ਚਾਹੀਦੀ ਹੈ।



151 ਰੁਪਏ ਦਾ ਪਲਾਨ: ਇਹ ਐਡ-ਆਨ ਪਲਾਨ 4G ਡਾਟਾ ਨਾਲ 9GB ਹਾਈ-ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ।



ਜਦੋਂ ਕਿ 5G ਨੈੱਟਵਰਕ ਉਤੇ ਇਹ ਅਸੀਮਤ ਹਾਈ-ਸਪੀਡ ਡਾਟਾ ਪ੍ਰਦਾਨ ਕਰਦਾ ਹੈ।



101 ਰੁਪਏ ਦਾ ਪਲਾਨ: ਇਸ ਪਲਾਨ ਦੇ ਤਹਿਤ 4G ਇੰਟਰਨੈੱਟ 'ਤੇ 6GB ਹਾਈ-ਸਪੀਡ ਡਾਟਾ ਮਿਲਦਾ ਹੈ। ਦੂਜੇ ਪਾਸੇ, 5G ਇੰਟਰਨੈੱਟ ਉਤੇ ਅਸੀਮਤ 5G ਡਾਟਾ ਉਪਲਬਧ ਹੈ।



51 ਰੁਪਏ ਦਾ ਪਲਾਨ: ਆਖਰੀ ਪਲਾਨ 51 ਰੁਪਏ ਦਾ ਹੈ ਜੋ 4GB ਡਾਟਾ ਦੇ ਨਾਲ 3GB ਹਾਈ ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ।