ਕੈਸਪੀਅਨ ਸਾਗਰ ਅਤੇ ਕਾਕੇਸ਼ਸ ਪਹਾੜੀਆਂ ਨਾਲ ਘਿਰਿਆ ਹੋਇਆ ਅਜਰਬੈਜਾਨ ਇੱਕ ਟ੍ਰੈਵਲ ਡੈਸਟੀਨੇਸ਼ਨ ਦੇ ਤੌਰ ‘ਤੇ ਭਾਰਤੀਆਂ ਵਿੱਚ ਕਾਫੀ ਮਸ਼ਹੂਰ ਹੁੰਦਾ ਜਾ ਰਿਹਾ ਹੈ।



ਯੂਰੇਸ਼ੀਆ ਦੇ ਦੱਖਣੀ ਕਾਕੇਸ਼ਸ ਹਿੱਸੇ ਵਿੱਚ ਸਥਿਤ ਅਜਰਬੈਜਾਨ ਦੀ ਜਨਸੰਖਿਆ ਮਹਿਜ਼ 1.1 ਕਰੋੜ ਹੈ



ਇਸ ਦੀ ਰਾਜਧਾਨੀ ਬਾਕੂ ਸੈਲਾਨੀਆਂ ਵਿਚਾਲੇ ਇੱਕ ਅਹਿਮ ਸੈਲਾਨੀਆਂ ਵਾਲੀ ਥਾਂ ਬਣ ਕੇ ਉਭਰ ਰਹੀ ਹੈ। ਇਸ ਨੂੰ ਮਿਨੀ ਯੂਰੋਪ ਵੀ ਕਿਹਾ ਜਾਂਦਾ ਹੈ



ਅਜਰਬੈਜਾਨ ਵਲੋਂ ਈ-ਵੀਜ਼ਾ ਸ਼ੁਰੂ ਕਰਨ ਨਾਲ ਆਨਲਾਈਨ ਸਰਕਾਰੀ ਪੋਰਟਲ ਤੋਂ ਲਗਭਗ 1600 ਰੁਪਏ ਵਿੱਚ ਅਪਲਾਈ ਕਰਕੇ 3 ਦਿਨਾਂ ਵਿੱਚ ਈ-ਵੀਜ਼ਾ ਮਿਲ ਜਾਂਦਾ ਹੈ



ਅਜਰਬੈਜਾਨੀ ਮਨਤ ਅਜਰਬੈਜਾਨ ਦੀ ਕਰੰਸੀ ਹੈ, ਇਹ ਯੂਰਪੀ ਦੇਸ਼ਾਂ ਵਿੱਚ ਸਸਤਾ ਹੈ, ਇਸ ਕਰੰਸੀ ਦੀ ਕੀਮਤ 48.77 ਰੁਪਏ ਹੈ



ਭਾਵ ਕਿ ਜੇਕਰ ਤੁਸੀਂ ਭਾਰਤ ਤੋਂ 5000 ਰੁਪਏ ਲੈ ਕੇ ਜਾਂਦੇ ਹੋ ਤਾਂ ਉੱਥੇ ਦੀ ਕਰੰਸੀ ਵਿੱਚ 102.51 ਅਜਰਬੈਜਾਨੀ ਮਨਤ ਹੋ ਜਾਣਗੇ



ਉੱਥੇ ਹੀ ਜੇਕਰ ਅਸੀਂ ਡਾਲਰ ਦੀ ਗੱਲ ਕਰੀਏ ਤਾਂ 100 ਡਾਲਰ ਵਿੱਚ 170 ਅਜਰਬੈਜਾਨੀ ਮਨਤ ਹੁੰਦੇ ਹਨ



ਟ੍ਰੈਵਲ ਕੰਪਨੀ your travel genie ਦੇ ਮੁਤਾਬਕ ਪਹਿਲਾਂ ਤੁਸੀਂ ਅਜਰਬੈਜਾਨ ਆਉਣ-ਜਾਣ 50 ਹਜ਼ਾਰ ਰੁਪਏ ਵਿੱਚ ਕਰਦੇ ਸੀ ਪਰ ਹੁਣ ਇਹ ਘੱਟ ਹੋ ਕੇ 25 ਹਜ਼ਾਰ ਰੁਪਏ ਹੋ ਗਿਆ ਹੈ