ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੀ ਵਾਰ ਕਟੌਤੀ ਕੀਤੀ ਗਈ ਹੈ।



ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਰੀਬ 70 ਰੁਪਏ ਦੀ ਕਟੌਤੀ ਕੀਤੀ ਗਈ ਹੈ।



ਹਾਲਾਂਕਿ, ਇਸ ਕਟੌਤੀ ਦਾ ਲਾਭ ਸਿਰਫ 19 ਕਿਲੋ ਦੇ ਵਪਾਰਕ LPG ਸਿਲੰਡਰ 'ਤੇ ਹੀ ਮਿਲੇਗਾ।



ਇਸ ਵਾਰ ਵੀ ਘਰੇਲੂ ਵਰਤੋਂ ਲਈ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।



ਤਾਜ਼ਾ ਕਟੌਤੀ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਸਿਲੰਡਰ ਦੀ ਕੀਮਤ 69.50 ਰੁਪਏ ਘੱਟ ਕੇ 1676 ਰੁਪਏ ਹੋ ਗਈ ਹੈ।



ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਕੀਮਤ 19 ਰੁਪਏ ਘਟਾਈ ਗਈ ਸੀ



ਅਤੇ ਇਹ 1,745.50 ਰੁਪਏ 'ਤੇ ਆ ਗਈ ਸੀ।



ਇਸੇ ਤਰ੍ਹਾਂ ਅੱਜ ਤੋਂ ਕੋਲਕਾਤਾ 'ਚ ਵਪਾਰਕ LPG ਸਿਲੰਡਰ 1,787 ਰੁਪਏ 'ਚ ਮਿਲੇਗਾ।



ਮੁੰਬਈ ਦੇ ਲੋਕਾਂ ਨੂੰ ਹੁਣ ਇਸ ਵੱਡੇ ਸਿਲੰਡਰ ਲਈ 1,629 ਰੁਪਏ ਦੇਣੇ ਪੈਣਗੇ,



19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਇਹ ਕਟੌਤੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਦੇਸ਼ ਭਰ 'ਚ ਲੋਕ ਸਭਾ ਚੋਣਾਂ ਆਪਣੇ ਆਖਰੀ ਪੜਾਅ 'ਤੇ ਹਨ।