iPhone: ਇੰਟਰਨੈੱਟ ਅਤੇ ਸਮਾਰਟਫ਼ੋਨ (Internet and Smartphone) ਦੀ ਇਸ ਆਧੁਨਿਕ ਦੁਨੀਆ 'ਚ ਯੂਜ਼ਰਸ ਲਈ ਕਈ ਕੰਮ ਆਸਾਨ ਹੋ ਗਏ ਹਨ, ਜਿਨ੍ਹਾਂ ਨੂੰ ਉਹ ਘਰ ਬੈਠੇ ਹੀ ਆਪਣੇ ਮੋਬਾਈਲ ਫ਼ੋਨ (mobile phone) ਰਾਹੀਂ ਕਰ ਸਕਦੇ ਹਨ, ਪਰ ਇੰਨੀਆਂ ਸਹੂਲਤਾਂ ਦੇ ਨਾਲ ਯੂਜ਼ਰਸ ਲਈ ਕੁਝ ਮੁਸ਼ਕਿਲਾਂ ਵੀ ਖੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਸਮੱਸਿਆਵਾਂ 'ਚ ਸਭ ਤੋਂ ਵੱਡੀ ਸਮੱਸਿਆ ਸਮਾਰਟਫੋਨ (big problem smartphone) ਤੋਂ ਡਾਟਾ ਲੀਕ (data leak) ਹੋਣਾ ਤੇ privacy leak ਹੋਣਾ ਹੈ। ਇਸ ਕਾਰਨ ਦੁਨੀਆ ਭਰ ਦੇ ਬਹੁਤ ਸਾਰੇ ਸਮਾਰਟਫੋਨ ਯੂਜ਼ਰ ਆਈਫੋਨ ਦੀ ਵਰਤੋਂ ਕਰਦੇ ਹਨ। ਦਰਅਸਲ, ਐਪਲ ਕੰਪਨੀ ਦਾ ਆਈਫੋਨ ਡਾਟਾ ਅਤੇ ਪ੍ਰਾਈਵੇਸੀ ਸੁਰੱਖਿਆ ਲਈ ਸਭ ਤੋਂ ਵਧੀਆ ਫੋਨ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਐਪਲ ਸਮੇਂ-ਸਮੇਂ 'ਤੇ ਆਪਣੇ ਡਿਵਾਈਸਾਂ 'ਚ ਬੱਗ ਫਿਕਸ ਕਰਦੀ ਰਹਿੰਦੀ ਹੈ ਤੇ ਇਸ ਲਈ ਆਈਫੋਨ ਤੋਂ ਡਾਟਾ ਚੋਰੀ ਕਰਨਾ ਹੈਕਰਾਂ ਲਈ ਕਾਫੀ ਮੁਸ਼ਕਿਲ ਕੰਮ ਹੈ ਪਰ ਹੁਣ ਹੈਕਰਾਂ ਨੇ ਆਈਫੋਨ ਤੋਂ ਯੂਜ਼ਰਸ ਦਾ ਅਹਿਮ ਨਿੱਜੀ ਡਾਟਾ ਵੀ ਚੋਰੀ ਕਰਨ ਦਾ ਤਰੀਕਾ ਲੱਭ ਲਿਆ ਹੈ। ਐਪਲ ਆਪਣੇ ਅਪਡੇਟਸ ਦੇ ਜ਼ਰੀਏ ਆਈਫੋਨ ਦੇ ਬਗਸ ਨੂੰ ਠੀਕ ਕਰਦਾ ਰਹਿੰਦਾ ਹੈ ਤਾਂ ਕਿ ਹੈਕਰਾਂ ਨੂੰ ਕੋਈ ਮੌਕਾ ਨਾ ਮਿਲੇ ਪਰ ਇਸ ਦੇ ਬਾਵਜੂਦ ਹੈਕਰਸ ਟ੍ਰੋਜਨ ਬਣਾਉਣ 'ਚ ਕਾਮਯਾਬ ਰਹੇ। ਆਈਓਐਸ ਲਈ ਇਹ ਪਹਿਲਾ ਟਰੋਜਨ ਹੈ, ਜੋ ਨਾ ਸਿਰਫ਼ ਉਪਭੋਗਤਾਵਾਂ ਦੇ ਬੈਂਕ ਖਾਤੇ ਦੇ ਵੇਰਵੇ ਚੋਰੀ ਕਰ ਸਕਦਾ ਹੈ ਬਲਕਿ ਉਨ੍ਹਾਂ ਦਾ ਬਾਇਓਮੈਟ੍ਰਿਕ ਡੇਟਾ ਜਾਂ ਫੇਸ ਆਈਡੀ ਵਰਗੀਆਂ ਮਹੱਤਵਪੂਰਨ ਚੀਜ਼ਾਂ ਵੀ ਚੋਰੀ ਕਰ ਸਕਦਾ ਹੈ, ਜਿਸ ਕਾਰਨ ਉਪਭੋਗਤਾਵਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।