ਹੁਣ ਟਰੇਨ 'ਚ ਤੁਹਾਡੀ ਸੀਟ ਤੱਕ ਆਵੇਗਾ Zomato ਦਾ ਖਾਣਾ

Published by: ਏਬੀਪੀ ਸਾਂਝਾ

ਹੁਣ ਟਰੇਨ ਦੇ ਸਫਰ ਦੌਰਾਨ ਖਾਣ -ਪੀਣ ਦੀ ਕੋਈ ਸਮੱਸਿਆ ਨਹੀਂ ਆਵੇਗੀ



Zomato ਦੀ ਇਹ ਸੇਵਾ ਹੁਣ 100 ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਉਪਲਬਧ ਹੈ, ਜਿਸ ਦੀ ਮਦਦ ਨਾਲ ਤੁਸੀਂ ਭੋਜਨ ਦਾ ਆਰਡਰ ਕਰ ਸਕੋਗੇ



ਐਪ ਰਾਹੀਂ ਫੂਡ ਡਿਲੀਵਰੀ ਪਲੇਟਫਾਰਮ ਚਲਾਉਣ ਵਾਲੀ ਕੰਪਨੀ Zomato ਨੇ ਇਸ ਸੇਵਾ ਲਈ IRCTC ਨਾਲ ਹੱਥ ਮਿਲਾਇਆ ਹੈ।



ਕੰਪਨੀ ਦੀ ਇਹ ਸੇਵਾ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ੁਰੂ ਹੋ ਚੁੱਕੀ ਹੈ।



ਜ਼ੋਮੈਟੋ ਨੇ ਇਸ ਸੇਵਾ ਦਾ ਨਾਂ ‘Zomato - Food Delivery in Trains’ ਰੱਖਿਆ ਹੈ।



ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਸੇਵਾ ਦਾ ਲਾਭ ਟਰੇਨ 'ਚ ਸਫਰ ਕਰਨ ਵਾਲੇ ਗਾਹਕਾਂ ਦੇ ਨਾਲ-ਨਾਲ ਸਟੇਸ਼ਨ 'ਤੇ ਮੌਜੂਦ ਗਾਹਕ ਵੀ ਲੈ ਸਕਦੇ ਹਨ।



ਜੇਕਰ ਤੁਸੀਂ ਕਿਸੇ ਸਟੇਸ਼ਨ 'ਤੇ ਰੇਲਗੱਡੀ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਹਾਨੂੰ ਭੁੱਖ ਲੱਗੀ ਹੈ



ਤਾਂ ਤੁਸੀਂ ਜ਼ੋਮੈਟੋ ਦੇ ਜ਼ਰੀਏ ਉੱਥੇ ਆਪਣਾ ਮਨਪਸੰਦ ਭੋਜਨ ਆਰਡਰ ਕਰ ਸਕਦੇ ਹੋ।



ਤੁਹਾਨੂੰ ਆਪਣਾ ਮਨਪਸੰਦ ਭੋਜਨ ਲੈਣ ਲਈ ਸਟੇਸ਼ਨ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।