ਸੋਨੇ ਦੀਆਂ ਕੀਮਤਾਂ ਡਿੱਗਣ ਕਾਰਨ ਵਿਕਰੀ ਵਧੀ, ਖਰੀਦਦਾਰਾਂ ਦੀ ਲੱਗੀ ਭੀੜ ਪਿਛਲੇ ਦੋ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਤਰਾਅ-ਚੜ੍ਹਾਅ ਆਇਆ ਹੈ। ਮੋਦੀ ਸਰਕਾਰ ਦੇ ਪਹਿਲੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੇ-ਚਾਂਦੀ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੋਨਾ ਅਚਾਨਕ ਸਸਤਾ ਹੋ ਗਿਆ ਤੇ ਦੇਸ਼ 'ਚ ਸੋਨੇ ਦੀ ਵਿਕਰੀ 'ਚ ਤੇਜ਼ੀ ਦੇਖਣ ਨੂੰ ਮਿਲੀ। ਕ੍ਰਿਸਿਲ (Crisil) ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀ ਵਿਕਰੀ ਤੋਂ ਗਹਿਣੇ ਬਣਾਉਣ ਵਾਲਿਆਂ ਦੀ ਆਮਦਨ ਚਾਲੂ ਵਿੱਤੀ ਸਾਲ 'ਚ 22 ਤੋਂ 25 ਫੀਸਦੀ ਵਧ ਸਕਦੀ ਹੈ। CRISIL ਨੇ ਗਹਿਣਿਆਂ ਦੇ ਮਾਲੀਏ ਵਿੱਚ 22-25% ਦੇ ਉਛਾਲ ਦੀ ਭਵਿੱਖਬਾਣੀ ਕੀਤੀ ਹੈ ਰਿਪੋਰਟ 'ਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਾਲਾਂਕਿ ਸੋਨਾ ਫਿਲਹਾਲ ਸਸਤਾ ਹੋ ਰਿਹਾ ਹੈ ਪਰ ਇਸ 'ਚ ਵਾਧਾ ਹੋਣ ਦੇ ਸੰਕੇਤ ਮਿਲ ਰਹੇ ਹਨ ਜਿਸ ਕਾਰਨ ਵਿਆਹਾਂ ਤੇ ਤਿਉਹਾਰਾਂ ਦੇ ਸੀਜ਼ਨ 'ਚ ਗਹਿਣਿਆਂ ਦੇ ਮੁਨਾਫੇ 'ਚ ਉਛਾਲ ਆ ਸਕਦਾ ਹੈ। ਪਿਛਲੇ ਕਾਰੋਬਾਰੀ ਦਿਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਤੇ ਇਹ 71,538 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਘਰੇਲੂ ਬਾਜ਼ਾਰ 'ਚ ਦਰਾਂ ਦੀ ਗੱਲ ਕਰੀਏ ਤਾਂ IBJA ਵੈੱਬਸਾਈਟ ਮੁਤਾਬਕ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 71,380 ਰੁਪਏ, 22 ਕੈਰੇਟ ਸੋਨੇ ਦੀ ਕੀਮਤ 69,660 ਰੁਪਏ ਪ੍ਰਤੀ 10 ਗ੍ਰਾਮ ਹੈ