1950 ਤੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਣਨ ਦਰ ਵਿੱਚ ਕਮੀ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਇਸ ਵਿੱਚ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ।



ਅਧਿਐਨ ਦਾ ਅੰਦਾਜ਼ਾ ਹੈ ਕਿ ਸਦੀ ਦੇ ਅੰਤ ਤੱਕ ਪ੍ਰਜਨਨ ਦਰ ਵਿੱਚ ਗਿਰਾਵਟ ਜਾਰੀ ਰਹੇਗੀ ਅਤੇ ਦੁਨੀਆ ਅਜਿਹੀ ਬਣ ਜਾਵੇਗੀ ਕਿ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੋਵੇਗੀ।



ਜਣਨ ਦਰ ਇੱਕ ਔਰਤ ਦੇ ਜੀਵਨ ਕਾਲ ਵਿੱਚ ਪੈਦਾ ਹੋਏ ਬੱਚਿਆਂ ਦੀ ਔਸਤ ਸੰਖਿਆ ਹੈ। ਇੱਕ ਨਵੇਂ ਅਧਿਐਨ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਇਹ ਸੰਖਿਆ 1950 ਵਿੱਚ 4.84 ਤੋਂ ਘੱਟ ਕੇ 2021 ਵਿੱਚ 2.23 ਰਹਿ ਗਈ ਹੈ



ਅਤੇ 2100 ਤੱਕ ਇਹ ਘਟ ਕੇ 1.59 ਰਹਿ ਜਾਵੇਗੀ। ਇਹ ਖੋਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੁਆਰਾ ਕੀਤੀ ਗਈ ਹੈ।



ਇਸ ਵਜ੍ਹਾ ਕਰਕੇ ਆ ਰਹੀ ਹੈ ਪ੍ਰਜਨਨ ਦਰ ਵਿੱਚ ਗਿਰਾਵਟ
ਇਕ ਖੋਜਕਰਤਾ ਨੇ ਕਿਹਾ, ਜੋ ਅਸੀਂ ਦਹਾਕਿਆਂ ਤੋਂ ਅਨੁਭਵ ਕਰ ਰਹੇ ਹਾਂ, ਉਹ ਕੁਝ ਅਜਿਹਾ ਹੈ ਜੋ ਅਸੀਂ ਮਨੁੱਖੀ ਇਤਿਹਾਸ ਵਿਚ ਪਹਿਲਾਂ ਨਹੀਂ ਦੇਖਿਆ ਹੈ।



ਆਈਐਚਐਮਈ ਦੇ ਨਿਰਦੇਸ਼ਕ ਡਾਕਟਰ ਕ੍ਰਿਸਟੋਫਰ ਮਰੇ ਨੇ ਕਿਹਾ ਕਿ ਇਸ ਬਦਲਾਅ ਦੇ ਕਈ ਕਾਰਨ ਹਨ,



ਜਿਨ੍ਹਾਂ ਵਿੱਚ ਸਿੱਖਿਆ ਅਤੇ ਰੁਜ਼ਗਾਰ ਵਿੱਚ ਔਰਤਾਂ ਲਈ ਵਧੇ ਹੋਏ ਮੌਕੇ ਅਤੇ ਗਰਭ ਨਿਰੋਧਕ ਅਤੇ ਪ੍ਰਜਨਨ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ ਸ਼ਾਮਲ ਹੈ।



ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਜਿਨਸੀ ਅਤੇ ਪ੍ਰਜਨਨ ਸਿਹਤ ਅਤੇ ਖੋਜ ਵਿਭਾਗ ਦੇ ਵਿਗਿਆਨੀ ਡਾ. ਗਿਟਾਉ ਮਬਰੂ ਨੇ ਕਿਹਾ ਕਿ ਬੱਚਿਆਂ ਦੇ ਪਾਲਣ-ਪੋਸ਼ਣ ਦੀ ਲਾਗਤ, ਬਾਲ ਮੌਤ ਦਰ ਦਾ ਖਤਰਾ ਤੇ ਲਿੰਗ ਸਮਾਨਤਾ ਪ੍ਰਜਨਨ ਦਰ ਵਿੱਚ ਗਿਰਾਵਟ ਲਿਆ ਰਹੀ ਹੈ।



ਇਨ੍ਹਾਂ ਕਾਰਨਾਂ ਕਰਕੇ ਲੋਕ ਬੱਚੇ ਪੈਦਾ ਕਰਨ ਤੋਂ ਡਰਦੇ ਹਨ।