1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰਨਗੇ। ਜਿਸ ਕਰਕੇ ਹਰ ਕਿਸੇ ਦੀ ਨਜ਼ਰ Budget 2025 ਉੱਤੇ ਟਿਕੀ ਹੋਈ ਹੈ।

ਬਜਟ ਵਿੱਚ ਸਰਕਾਰ ਦੀ ਆਮਦਨ ਤੇ ਖਰਚ ਦੇ ਵੇਰਵੇ ਹੁੰਦੇ ਹਨ। ਬਜਟ ਦੇ ਕਈ ਸ਼ਬਦ ਆਮ ਲੋਕਾਂ ਲਈ ਸਮਝਣਾ ਮੁਸ਼ਕਲ ਹੁੰਦਾ ਹੈ। ਭਾਸ਼ਣ ਨੂੰ ਸਮਝਣ ਲਈ, ਇਨ੍ਹਾਂ 5 ਸ਼ਬਦਾਂ ਦੇ ਅਰਥ ਪਤਾ ਹੋਣੇ ਚਾਹੀਦੇ ਹਨ।

Financial Year ਮਤਲਬ ਵਿੱਤੀ ਸਾਲ ਉਹ ਸਾਲ ਹੁੰਦਾ ਹੈ ਜੋ ਵਿੱਤੀ ਮਾਮਲਿਆਂ ਵਿੱਚ ਲੇਖਾ-ਜੋਖਾ ਕਰਨ ਦਾ ਆਧਾਰ ਹੁੰਦਾ ਹੈ।



ਇਹ ਸਰਕਾਰਾਂ ਦੁਆਰਾ ਲੇਖਾਕਾਰੀ ਅਤੇ ਬਜਟ ਦੇ ਉਦੇਸ਼ਾਂ ਲਈ ਵੀ ਵਰਤਿਆ ਜਾਣ ਵਾਲਾ ਸਮਾਂ ਹੈ।



Direct Tax ਉਹ ਹੁੰਦੇ ਹਨ ਜੋ ਨਾਗਰਿਕ ਸਿੱਧੇ ਤੌਰ ‘ਤੇ ਸਰਕਾਰ ਨੂੰ ਅਦਾ ਕਰਦੇ ਹਨ।



ਇਹ ਟੈਕਸ ਤੁਹਾਡੀ ਆਮਦਨ ‘ਤੇ ਲਗਾਇਆ ਜਾਂਦਾ ਹੈ ਅਤੇ ਇਸ ਨੂੰ ਕਿਸੇ ਹੋਰ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ। ਆਮਦਨ ਕਰ, ਜਾਇਦਾਦ ਕਰ ਅਤੇ ਕਾਰਪੋਰੇਟ ਟੈਕਸ ਆਦਿ Direct Tax ਦੇ ਅਧੀਨ ਆਉਂਦੇ ਹਨ।

Indirect Tax ਉਹ ਹੁੰਦੇ ਹਨ ਜੋ ਕਿਸੇ ਵੀ ਵਿਅਕਤੀ ਨੂੰ ਟ੍ਰਾਂਸਫਰ ਕੀਤੇ ਜਾ ਸਕਦੇ ਹਨ ਜਿਵੇਂ ਕਿ ਸਰਵਿਸ ਪ੍ਰੋਵਾਈਡਰ, ਗੁਡਸ ਐਂਡ ਸਰਵਿਸਿਜ਼ ‘ਤੇ ਲਗਾਏ ਗਏ ਟੈਕਸ।



ਐਕਸਾਈਜ਼ ਡਿਊਟੀ, ਕਸਟਮ ਡਿਊਟੀ, ਸਰਵਿਸ ਟੈਕਸ, ਜੀਐਸਟੀ ਆਦਿ ਅਸਿੱਧੇ ਟੈਕਸਾਂ ਦੇ ਅਧੀਨ ਆਉਂਦੇ ਹਨ।

Fiscal Deficit ਦਾ ਅਰਥ ਹੈ ਕੇਂਦਰ ਸਰਕਾਰ ਦੀ ਆਮਦਨ ਤੇ ਖਰਚ ਵਿਚਲਾ ਅੰਤਰ। ਵਿੱਤੀ ਘਾਟਾ ਦੇਸ਼ ਦੀ ਆਰਥਿਕ ਸਥਿਤੀ ਦੀ ਤਸਵੀਰ ਦਰਸਾਉਂਦਾ ਹੈ।



GDP ਇੱਕ ਦਿੱਤੇ ਗਏ ਸਾਲ ਵਿੱਚ ਕਿਸੇ ਦੇਸ਼ ਵਿੱਚ ਪੈਦਾ ਹੋਏ ਸਾਰੇ ਸਾਮਾਨ ਅਤੇ ਸੇਵਾਵਾਂ ਦੀ ਕੁੱਲ ਵੈਲਿਊ ਹੁੰਦੀ ਹੈ।