ਭਾਰਤ ਵਿੱਚ ਲਗਪਗ ਹਰ ਥਾਂ ਉੱਤੇ ਪਾਣੀ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਬੋਤਲਬੰਦ ਪਾਣੀ ਲਈ ਵੀ 1 ਲੀਟਰ ਲਈ ਕਰੀਬ 20 ਰੁਪਏ ਖ਼ਰਚ ਕਰਨੇ ਪੈਂਦੇ ਹਨ।



ਅੱਜ ਅਸੀਂ ਤੁਹਾਨੂੰ ਦੁਨੀਆ ਦੇ ਕੁੱਝ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਪੈਟਰੋਲ ਤੋਂ ਵੀ ਮਹਿੰਗਾ ਪਾਣੀ ਵਿਕਦਾ ਹੈ।



ਦੁਨੀਆ ਵਿੱਚ ਸਭ ਤੋਂ ਮਹਿੰਗਾ ਪਾਣੀ ਕੋਸਟਾ ਰਿਕਾ ਵਿੱਚ ਮਿਲਦਾ ਹੈ। ਇੱਥੇ ਤੁਹਾਨੂੰ ਇੱਕ ਬੋਤਲ ਪਾਣੀ ਦੇ ਲਈ ਕਰੀਬ 175 ਰੁਪਏ ਖ਼ਰਚ ਕਰਨੇ ਪੈ ਸਕਦੇ ਹਨ।



ਨੌਰਵੇ ਵਿੱਚ ਬੋਤਲਬੰਦ ਪਾਣੀ ਕਾਫੀ ਮਹਿੰਗਾ ਵਿਕਦਾ ਹੈ। ਇੱਥੇ ਤੁਹਾਨੂੰ ਇੱਕ ਬੋਤਲ ਪਾਣੀ ਲਈ ਕਰੀਬ 173 ਰੁਪਏ ਖ਼ਰਚ ਕਰਨੇ ਪੈਂਦੇ ਹਨ।



ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਅਮਰੀਕਾ ਵਿੱਚ ਵੀ ਪਾਣੀ ਆਸਾਨੀ ਨਾਲ ਉਪਲਬਧ ਨਹੀਂ ਹੁੰਦਾ ਹੈ ਇੱਥੇ ਵੀ ਇੱਕ ਬੋਤਲ ਪਾਣੀ ਦੀ ਕੀਮਤ ਕਰੀਬ 156 ਰੁਪਏ ਹੈ।



ਆਸਟ੍ਰੇਲੀਆ ਵਿੱਚ ਵੀ ਪਾਣੀ ਕਾਫੀ ਮਹਿੰਗਾ ਮਿਲਦਾ ਹੈ। ਇੱਥੇ ਇੱਕ ਬੋਤਲ ਪਾਣੀ ਦੀ ਕਰੀਬ 139 ਰੁਪਏ ਵਿੱਚ ਮਿਲਦਾ ਹੈ।



ਕੈਨੇਡਾ ਵਿੱਚ ਵੀ ਪਾਣੀ ਬੇਹੱਦ ਮਹਿੰਦਾ ਹੈ। ਇੱਥੇ ਇੱਕ ਬੋਤਲ ਪਾਣੀ ਦੀ ਕੀਮਤ ਕਰੀਬ 138 ਰੁਪਏ ਹੈ।



ਸਿੰਗਾਪੁਰ ਵਿੱਚ ਵੀ ਪਾਣੀ ਸਸਤਾ ਨਹੀਂ ਹੈ। ਉੱਥੇ ਇੱਕ ਬੋਤਲ ਪਾਣੀ ਦੀ ਕੀਮਤ 130 ਰੁਪਏ ਹੈ। ਉੱਥੇ ਹੀ ਹਾਂਗਕਾਂਗ ਵਿੱਚ ਵੀ ਇੱਕ ਬੋਤਲ ਪਾਣੀ 129 ਦਾ ਮਿਲਦਾ ਹੈ।