ਚਾਹ ਅਤੇ ਕੌਫੀ 'ਚ ਕੈਫੀਨ ਨਾਂ ਦਾ ਤੱਤ ਹੁੰਦਾ ਹੈ, ਜੋ ਦਿਮਾਗ ਲਈ ਦਵਾਈ ਵਾਂਗ ਕੰਮ ਕਰਦਾ ਹੈ।
ਚਾਹ ਅਤੇ ਕੌਫੀ ਦੀ ਬਜਾਏ ਤੁਸੀਂ ਸੀਮਤ ਮਾਤਰਾ ਵਿੱਚ ਹਰਬਲ ਚਾਹ ਦਾ ਸੇਵਨ ਕਰ ਸਕਦੇ ਹੋ।
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕੈਫੀਨ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਸਿੱਧਾ ਅਸਰ ਅਣਜੰਮੇ ਬੱਚੇ ਦੀ ਸਿਹਤ 'ਤੇ ਪੈ ਸਕਦਾ ਹੈ।
ਕੈਫੀਨ ਦਾ ਜ਼ਿਆਦਾ ਸੇਵਨ ਗਰਭਪਾਤ ਦਾ ਖ਼ਤਰਾ ਵੀ ਵਧਾਉਂਦਾ ਹੈ। ਚਾਹ ਅਤੇ ਕੌਫੀ ਵਿੱਚ ਕੈਫੀਨ ਵੱਡੀ ਮਾਤਰਾ ਵਿੱਚ ਪਾਈ ਜਾਂਦੀ ਹੈ, ਜੋ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਕੈਫੀਨ ਦੇ ਸੇਵਨ ਨਾਲ ਮਾਂ ਦੀ ਨੀਂਦ ਵੀ ਖਰਾਬ ਹੋ ਸਕਦੀ ਹੈ, ਕਿਉਂਕਿ ਕਈ ਵਾਰ ਕੈਫੀਨ ਦੇ ਸੇਵਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਕੈਫੀਨ ਦਾ ਲਗਾਤਾਰ ਸੇਵਨ ਕਰਨ ਨਾਲ ਐਸੀਡਿਟੀ ਅਤੇ ਕਬਜ਼ ਵੀ ਹੋ ਜਾਂਦੀ ਹੈ, ਜੋ ਕਿ ਗਰਭ ਅਵਸਥਾ ਲਈ ਠੀਕ ਨਹੀਂ ਹੈ।
ਮੁੱਖ ਤੌਰ 'ਤੇ ਚਾਹ ਅਤੇ ਕੌਫੀ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਐਨਰਜੀ ਡਰਿੰਕਸ, ਚਾਕਲੇਟ, ਐਨਰਜੀ ਬਾਰ ਆਦਿ ਵਿੱਚ ਵੀ ਕੈਫੀਨ ਹੁੰਦੀ ਹੈ।
ਜੇਕਰ ਚਾਹ ਅਤੇ ਕੌਫੀ ਪੀਣਾ ਬਹੁਤ ਜ਼ਰੂਰੀ ਹੈ, ਤਾਂ ਦਿਨ ਵਿੱਚ 1-2 ਕੱਪ ਤੋਂ ਵੱਧ ਦਾ ਸੇਵਨ ਨਾ ਕਰੋ।
ਕੈਫੀਨ ਦੇ ਸੇਵਨ ਨਾਲ ਗਰਭਵਤੀ ਔਰਤਾਂ ਵਿੱਚ ਵਾਰ-ਵਾਰ ਪਿਸ਼ਾਬ ਆ ਸਕਦਾ ਹੈ।
ਕੈਫੀਨ ਦੇ ਸੇਵਨ ਨਾਲ ਔਰਤਾਂ ਦੇ ਸਰੀਰ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।