ਹਰ ਘਰ ਵਿੱਚ ਦੁੱਧ ਦੀ ਬਹੁਤ ਲੋੜ ਹੁੰਦੀ ਹੈ ਲੋਕ ਚਾਹ ਜਾਂ ਦੁੱਧ ਪੀਣਾ ਪਸੰਦ ਕਰਦੇ ਹਨ ਕਈ ਘਰਾਂ ਵਿੱਚ ਦੋ ਤੋਂ ਤਿੰਨ ਵਾਰ ਚਾਹ ਬਣ ਜਾਂਦੀ ਹੈ ਅਜਿਹੇ ਵਿੱਚ ਲੋਕ ਘਰ ਵਿੱਚ ਹਮੇਸ਼ਾ ਦੁੱਧ ਰੱਖਦੇ ਹਨ ਕਦੇ-ਕਦੇ ਜ਼ਿਆਦਾ ਦੁੱਧ ਰੱਖਣ ਨਾਲ ਖ਼ਰਾਬ ਹੋ ਜਾਂਦਾ ਹੈ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਫਰਿੱਜ ਵਿੱਚ ਸਟੋਰ ਕੀਤਾ ਜਾਂਦਾ ਹੈ ਸਵਾਲ ਇਹ ਪੈਦਾ ਹੁੰਦਾ ਹੈ ਫਰਿੱਜ ਵਿੱਚ ਦੁੱਧ ਕਦੋਂ ਤੱਕ ਸੇਫ ਰਹਿੰਦਾ ਹੈ ਫਰਿੱਜ ਵਿੱਚ ਦੁੱਧ ਨੂੰ ਇੱਕ ਹਫ਼ਤੇ ਤੱਕ ਸਟੋਰ ਕੀਤਾ ਜਾ ਸਕਦਾ ਹੈ ਇਸ ਦੇ ਲਈ ਫਰਿੱਜ ਦਾ ਤਾਪਮਾਨ 32 ਡਿਗਰੀ ਤੋਂ 39 ਡਿਗਰੀ ਫਾਰੇਨਹਾਈਟ ਤੱਕ ਹੋਣਾ ਚਾਹੀਦਾ ਇੰਨੇ ਘੱਟ ਤਾਪਮਾਨ ਵਿੱਚ ਦੁੱਧ ਨੂੰ ਸੁਰੱਖਿਅਤ ਰੱਖ ਸਕਦੇ ਹਾਂ