ਅਯੁੱਧਿਆ ਵਿੱਚ ਰਾਮ ਮੰਦਿਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਜ਼ੋਰਾਂ-ਸ਼ੋਰਾਂ 'ਤੇ ਹੈ ਇਸ ਉਦਘਾਟਨ ਦੇ ਸਮਾਗਮ ਵਿੱਚ ਵੀਵੀਆਈਪੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਇਨ੍ਹਾਂ ਵਿਚੋਂ ਇੱਕ ਮੁਸਲਮਾਨ ਵਿਅਕਤੀ ਵੀ ਸ਼ਾਮਲ ਹੈ, ਜਿਸ ਦਾ ਨਾਮ ਇਕਬਾਲ ਅੰਸਾਰੀ ਹੈ ਸ੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵਲੋਂ ਇਕਬਾਲ ਅੰਸਾਰੀ ਨੂੰ ਸੱਦਾ ਦਿੱਤਾ ਗਿਆ ਹੈ ਇਕਬਾਲ ਅੰਸਾਰੀ ਅਯੁੱਧਿਆ ਭੂਮੀ ਵਿਵਾਦ ‘ਚ ਮੁਸਲਿਮ ਪੱਖ ਦੇ ਪਟੀਸ਼ਨਕਰਤਾ ਸੀ ਇਕਬਾਲ ਅੰਸਾਰੀ ਨੂੰ ਰਾਮ ਮੰਦਿਰ ਦੇ ਭੂਮੀ ਪੂਜਨ ਵਿੱਚ ਵੀ ਸੱਦਿਆ ਗਿਆ ਹੈ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੱਦਾ ਮਿਲਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਇਕਬਾਲ ਨੇ ਕਿਹਾ ਕਿ ਭਗਵਾਨ ਰਾਮ ਅਯੁੱਧਿਆ ਵਿੱਚ ਵਿਰਾਜਮਾਨ ਹੋਣ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਜਦੋਂ 2019 ਵਿੱਚ ਰਾਮ ਮੰਦਿਰ ਬਾਰੇ ਫੈਸਲਾ ਆਇਆ ਸੀ ਤਾਂ ਉਸ ਵੇਲੇ ਸਾਰੇ ਮੁਸਲਮਾਨਾਂ ਦਾ ਸਨਮਾਨ ਕੀਤਾ ਸੀ