ਰੇਲਵੇ ਤੋਂ ਸਫ਼ਰ ਕਰਨ ਲਈ ਲੋਕ ਅਕਸਰ ਆਨਲਾਈਨ ਟਿਕਟ ਬੁੱਕ ਕਰਦੇ ਹਨ ਅਜਿਹੇ ਵਿੱਚ ਕੁਝ ਲੋਕ ਰਿਜ਼ਰਵੇਸ਼ਨ ਨਹੀਂ ਕਰਵਾ ਪਾਉਂਦੇ ਹਨ ਰੇਲਵੇ ਦੇ ਨਿਯਮਾਂ ਮੁਤਾਬਕ ਸਟੇਸ਼ਨ ‘ਤੇ ਛੱਡਣ ਜਾਣ ਲਈ ਪਲੇਟਫਾਰਮ ਟਿਕਟ ਲੈਣੀ ਹੁੰਦੀ ਹੈ ਪਲੇਟਫਾਰਮ ਟਿਕਟ ਲੈਕੇ ਵੀ ਰੇਲ ਵਿੱਚ ਸਫ਼ਰ ਕੀਤਾ ਜਾ ਸਕਦਾ ਹੈ ਇਸ ਲਈ ਤੁਸੀਂ ਜਿੱਥੋਂ-ਜਿੱਥੇ ਜਾ ਰਹੇ ਹੋ, ਉੱਥੇ ਦਾ ਪਲੇਟਫਾਰਮ ਟਿਕਟ ਲੈਣਾ ਹੁੰਦਾ ਹੈ ਇਸ ਤੋਂ ਬਾਅਦ ਟੀਟੀਈ ਤੋਂ ਜਿੱਥੇ ਜਾ ਰਹੇ ਹੋ, ਉੱਥੇ ਦੀ ਟਿਕਟ ਬਣਵਾ ਲਓ ਇਸ ਤੋਂ ਬਾਅਦ ਟੀਟੀਈ ਕੋਚ ਵਿੱਚ ਖਾਲੀ ਸੀਟ ਦੇ ਦਿੰਦਾ ਹੈ ਰੇਲਵੇ ਵਿੱਚ ਸਫ਼ਰ ਕਰਨ ਲਈ ਟਿਕਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਇਸ ਤੋਂ ਬਿਨਾਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ ਇਸ ਦੇ ਨਾਲ ਹੀ ਟਿਕਟ ਦੀ ਪੂਰੀ ਕੀਮਤ ਵੀ ਲਈ ਜਾਂਦੀ ਹੈ