ਪੂਜਾ ਹੇਗੜੇ ਆਪਣੀ ਆਉਣ ਵਾਲੀ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਪੂਜਾ ਹੇਗੜੇ ਆਪਣਾ ਜਲਵਾ ਬਿਖੇਰਨ ਲਈ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਪਹੁੰਚੀ ਹੈ ਕਾਨਸ ਦੇ ਰੈੱਡ ਕਾਰਪੇਟ 'ਤੇ ਪੂਜਾ ਹੇਗੜੇ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਪੂਜਾ ਹੇਗੜੇ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੂਜਾ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ ਤਸਵੀਰਾਂ 'ਚ ਪੂਜਾ ਹੇਗੜੇ ਨੇ ਸਫੇਦ ਆਫ ਸ਼ੋਲਡਰ ਡੀਪ ਨੇਕ ਗਾਊਨ ਪਾਇਆ ਹੋਇਆ ਹੈ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ