ਅਦਾਕਾਰਾ ਨੁਸਰਤ ਭਰੂਚਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਨਹਿਤ ਮੇਂ ਜਾਰੀ' ਦੇ ਪ੍ਰਮੋਸ਼ਨ ਲਈ ਵੀ ਸਮਾਂ ਕੱਢ ਰਹੀ ਹੈ।

ਅਦਾਕਾਰਾ ਨੁਸਰਤ ਭਰੂਚਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਨਹਿਤ ਮੇਂ ਜਾਰੀ' ਦੇ ਪ੍ਰਮੋਸ਼ਨ ਲਈ ਵੀ ਸਮਾਂ ਕੱਢ ਰਹੀ ਹੈ।

ਬੀਤੀ ਸ਼ਾਮ ਜਦੋਂ ਨੁਸਰਤ ਭਰੂਚਾ ਵਿਨੋਦ ਭਾਨੁਸ਼ਾਲੀ ਦੇ ਦਫ਼ਤਰ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ।

ਬੀਤੀ ਸ਼ਾਮ ਜਦੋਂ ਨੁਸਰਤ ਭਰੂਚਾ ਵਿਨੋਦ ਭਾਨੁਸ਼ਾਲੀ ਦੇ ਦਫ਼ਤਰ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ।

ਉੱਥੇ ਫਿਲਮ ਨਾਲ ਜੁੜੀ ਪੂਰੀ ਟੀਮ ਅਨੋਦ ਸਿੰਘ, ਵਿਨੋਦ ਭਾਨੁਸ਼ਾਲੀ, ਵਿਸ਼ਾਲ ਗੁਰਨਾਨੀ, ਉਨ੍ਹਾਂ ਦੇ ਪ੍ਰਸ਼ੰਸਕ ਤੇ ਮੀਡੀਆ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਉੱਥੇ ਫਿਲਮ ਨਾਲ ਜੁੜੀ ਪੂਰੀ ਟੀਮ ਅਨੋਦ ਸਿੰਘ, ਵਿਨੋਦ ਭਾਨੁਸ਼ਾਲੀ, ਵਿਸ਼ਾਲ ਗੁਰਨਾਨੀ, ਉਨ੍ਹਾਂ ਦੇ ਪ੍ਰਸ਼ੰਸਕ ਤੇ ਮੀਡੀਆ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਨਾਲ ਜੁੜੇ ਕੁਝ ਪ੍ਰੋਪਸ ਲੈ ਕੇ ਪਹੁੰਚੇ ਸਨ।

ਉਸ ਦੀ ਫਿਲਮ ਦੀ ਟੈਗਲਾਈਨ, ਏਕ ਔਰਤ ਸਭ ਪੇ ਭਾਰੀ...ਯੇ ਸੂਚਨਾ ਹੈ ਜਨਹਿਤ ਮੇਂ ਜਾਰੀ ਨੂੰ ਲੈ ਕੇ ਮੀਡੀਆ ਤੇ ਉਸ ਦੇ ਪ੍ਰਸ਼ੰਸਕਾਂ ਉਸ ਨੂੰ ਚੀਅਰ ਕਰ ਰਹੇ ਸੀ।

ਨੁਸਰਤ ਭਰੂਚਾ ਇੱਕ ਕੰਡੋਮ ਸੇਲਜ਼ ਗਰਲ ਦੇ ਰੂਪ ਵਿੱਚ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।

ਨੁਸਰਤ ਤੋਂ ਇਲਾਵਾ ਇਸ ਵਿੱਚ ਪਵੇਲ ਗੁਲਾਟੀ, ਅਨੂੰ ਕਪੂਰ, ਅਨੁਦ ਢਾਕਾ ਤੇ ਪਰਿਤੋਸ਼ ਤ੍ਰਿਪਾਠੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਸੇਲਜ਼ ਗਰਲ ਦੇ ਤੌਰ 'ਤੇ ਕੰਮ ਕਰ ਰਹੀ ਨੁਸਰਤ ਭਰੂਚਾ ਪੈਸੇ ਦੀ ਮਜਬੂਰੀ ਕਾਰਨ ਕੰਡੋਮ ਵੇਚਣ ਦਾ ਕੰਮ ਕਰਦੀ ਹੈ।

ਪਹਿਲਾਂ ਤਾਂ ਅਦਾਕਾਰਾ (ਮੰਨੂ) ਨੂੰ ਇਹ ਕੰਮ ਬਿਲਕੁਲ ਵੀ ਪਸੰਦ ਨਹੀਂ ਆਉਂਦਾ, ਪਰ ਹੌਲੀ-ਹੌਲੀ ਉਸ ਨੂੰ ਇਹ ਕੰਮ ਪਸੰਦ ਆਉਣ ਲੱਗਦਾ ਹੈ ਅਤੇ ਉਹ ਸਮਾਜ ਦੇ ਲੋਕਾਂ ਦੀ ਸੋਚ ਨੂੰ ਬਦਲਣ ਦਾ ਫੈਸਲਾ ਕਰਦੀ ਹੈ।

ਵੇਖੋ ਫ਼ਿਲਮ ਦਾ ਟ੍ਰੇਲਰ