ਭਾਰਤ 'ਚ ਗੂਗਲ ਲਈ ਮੁਸੀਬਤ ਲਗਾਤਾਰ ਵਧਦੀ ਜਾ ਰਹੀ ਹੈ। ਕਾਰੋਬਾਰੀ ਨਿਗਰਾਨੀ ਕਰਨ ਵਾਲੀ ਸੰਸਥਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (CCI) ਨੇ ਦੇਸ਼ ਵਿੱਚ ਗੂਗਲ ਦੀਆਂ ਅਨੈਤਿਕ ਕਾਰੋਬਾਰੀ ਗਤੀਵਿਧੀਆਂ ਕਾਰਨ ਗੂਗਲ 'ਤੇ 1,337 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।