ਲੌਂਗ ਮੁਹਾਸੇ ਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਲੌਂਗ ਨੂੰ ਖਾਣ ਤੋਂ ਲੈ ਕੇ ਦੰਦਾਂ ਦੇ ਦਰਦ ਨੂੰ ਠੀਕ ਕਰਨ ਤਕ ਹਰ ਕੰਮ ਲਈ ਵਰਤਿਆ ਜਾਂਦਾ ਹੈ। ਲੌਂਗ ਦੇ ਪਾਣੀ ਦੀ ਵਰਤੋਂ ਚਮੜੀ 'ਤੇ ਵੀ ਕੀਤੀ ਜਾਂਦੀ ਹੈ। ਇਸ ਦੇ ਪਾਣੀ ਨੂੰ ਚਿਹਰੇ 'ਤੇ ਵੀ ਲਗਾਇਆ ਜਾ ਸਕਦਾ ਹੈ। ਲੌਂਗ ਦੇ ਪਾਣੀ ਦੀ ਵਰਤੋਂ ਨਾਲ ਸਕਿਨ ਟੋਨ 'ਚ ਸੁਧਾਰ ਹੁੰਦਾ ਹੈ। ਪਾਣੀ ਨਾਲ ਜੇਕਰ ਚਿਹਰੇ 'ਤੇ ਜਲਨ ਤੇ ਖਾਰਸ਼ ਹੋਵੇ ਤਾਂ ਤੁਰੰਤ ਚਿਹਰਾ ਧੋ ਲਓ। ਜੇਕਰ ਤੁਹਾਡੇ ਚਿਹਰੇ 'ਤੇ ਮੁਹਾਸੇ ਹਨ ਤਾਂ ਤੁਸੀਂ ਲੌਂਗ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਚਿਹਰਾ ਸਾਫ਼ ਹੋ ਜਾਵੇਗਾ। ਗਰਮੀਆਂ ਦੇ ਮੌਸਮ ਵਿੱਚ ਧੁੱਪ ਅਤੇ ਐਲਰਜੀ ਕਾਰਨ ਧੱਫੜ ਹੋ ਜਾਂਦੇ ਹਨ। ਧੱਫੜ ਹੋਣ 'ਤੇ ਤੁਸੀਂ ਲੌਂਗ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। 3 ਚਮਚ ਮੁਲਤਾਨੀ ਮਿੱਟੀ 'ਚ 1 ਚਮਚ ਲੌਂਗ ਦਾ ਪਾਣੀ ਅਤੇ 1 ਚਮਚ ਗੁਲਾਬ ਜਲ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ। ਇਸ ਪੈਕ ਨੂੰ ਅੱਖਾਂ ਅਤੇ ਬੁੱਲ੍ਹਾਂ ਦੇ ਆਲੇ-ਦੁਆਲੇ ਨਾ ਲਗਾਓ।