ਸਿਗਰਟ ਅਤੇ ਕੋਲਡ ਡਰਿੰਕ ਦੋਵੇਂ ਹੀ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।



ਰੋਜ਼ਾਨਾ ਸਾਫਟ ਡਰਿੰਕਸ ਪੀਣ ਨਾਲ ਸਰੀਰ 'ਚ ਫਰੂਟੋਜ਼ ਦੀ ਮਾਤਰਾ ਵੱਧ ਜਾਂਦੀ ਹੈ। ਇਹ ਸਾਡੇ ਸਰੀਰ ਦੇ S mutans ਨੂੰ ਹੋਰ ਵਧਾਉਂਦਾ ਹੈ।



ਇਸ ਦੇ ਨਾਲ ਹੀ ਸਿਗਰੇਟ 'ਚ ਮੌਜੂਦ ਨਿਕੋਟੀਨ ਸਾਡੇ ਸਰੀਰ 'ਚ S mutans ਦੀ ਮਾਤਰਾ ਨੂੰ ਵੀ ਵਧਾਉਂਦਾ ਹੈ।



ਜਦੋਂ ਸਿਗਰੇਟ ਤੇ ਕੋਲਡ ਡਰਿੰਕਸ ਇਕੱਠੇ ਪੀਂਦੇ ਹਾਂ ਤਾਂ ਸਰੀਰ 'ਚ ਐੱਸ ਮਿਊਟਨ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ



ਪੋਰਟ ਅਨੁਸਾਰ ਸਿਗਰਟ ਦਾ ਧੂੰਆਂ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ।



ਸਿਗਰਟ ਪੀਣ ਨਾਲ ਸਾਹ ਪ੍ਰਣਾਲੀ, ਸੰਚਾਰ ਪ੍ਰਣਾਲੀ, ਪ੍ਰਜਨਨ ਪ੍ਰਣਾਲੀ, ਚਮੜੀ ਅਤੇ ਅੱਖਾਂ ਦੇ ਨਾਲ-ਨਾਲ ਸਾਡੇ ਫੇਫੜਿਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ।



ਜਦੋਂ ਅਸੀਂ ਕੋਲਡ ਡਰਿੰਕਸ ਪੀਣ ਦੀ ਮਾਤਰਾ ਵਧਾਉਂਦੇ ਹਾਂ ਤਾਂ ਇਹ ਲੀਵਰ 'ਤੇ ਭਾਰੀ ਪੈਣ ਲੱਗ ਜਾਂਦਾ ਹੈ ਅਤੇ ਇਸ ਨਾਲ ਨਾਨ-ਅਲਕੋਹਲਿਕ ਫੈਟੀ ਲਿਵਰ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ।



ਕੋਲਡ ਡਰਿੰਕ ਪੀਣ ਨਾਲ ਬਲੱਡ ਸ਼ੂਗਰ ਵਧਣ ਦਾ ਵੀ ਖਤਰਾ ਰਹਿੰਦਾ ਹੈ।