Bharti Singh Daughter Video: ਕਾਮੇਡੀ ਕਵੀਨ ਭਾਰਤੀ ਸਿੰਘ ਵੱਲੋਂ ਹਾਲ ਹੀ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ। ਇਸ ਖੁਲਾਸੇ ਤੋਂ ਬਾਅਦ ਪ੍ਰਸ਼ੰਸ਼ਕ ਵੀ ਹੈਰਾਨ ਹਨ।

ਆਪਣੀ ਕਾਮੇਡੀ ਨਾਲ ਦੂਜਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਭਾਰਤੀ ਆਪਣੇ ਬੇਟੇ ਗੋਲਾ ਅਤੇ ਪਤੀ ਹਰਸ਼ ਲਿੰਬਾਚੀਆ ਨਾਲ ਫਨੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਵਿਚਕਾਰ ਕਾਮੇਡੀ ਕਵੀਨ ਨੇ ਅਜਿਹਾ ਖੁਲਾਸਾ ਕੀਤਾ ਹੈ। ਜਿਸ ਨੇ ਦਰਸ਼ਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਭਾਰਤੀ ਨੇ ਆਪਣੀ ਧੀ ਨੂੰ ਲੈ ਖੁਲਾਸਾ ਕੀਤਾ ਹੈ।

ਭਾਰਤੀ ਸਿੰਘ ਨੇ ਆਪਣੇ ਸੋਸ਼ਲ ਹੈਂਡਲ ਇੰਸਟਾਗ੍ਰਾਮ ਉੱਪਰ ਇਹ ਖੁਲਾਸਾ ਕੀਤਾ ਹੈ, ਕਿ ਪੁੱਤਰ ਗੋਲਾਂ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਧੀ ਵੀ ਹੈ।

ਦਰਅਸਲ, ਭਾਰਤੀ ਨੇ ਸਾਰਿਆਂ ਨੂੰ ਆਪਣੀ ਬੇਟੀ 'ਗੋਲੀ' ਨਾਲ ਜਾਣੂ ਕਰਵਾਇਆ ਹੈ। ਭਾਰਤੀ ਨੇ ਇਹ ਸੱਚਾਈ ਆਪਣੇ ਪਤੀ ਹਰਸ਼ ਦੀ ਗੈਰ ਮੌਜੂਦਗੀ 'ਚ ਦੱਸੀ।

ਭਾਰਤੀ ਕਹਿੰਦੀ ਹੈ, ਹਰਸ਼ ਨੇ ਵੀ ਨਹੀਂ ਦੱਸਿਆ ਅਤੇ ਮੈਂ ਵੀ ਨਹੀਂ ਦੱਸਿਆ। ਸਾਡੇ ਦੋ ਬੱਚੇ ਹਨ।

ਪਹਿਲੀ ਕੁੜੀ ਉਹ ਹੈ ਜਿਸਨੂੰ ਅਸੀਂ ਲੰਡਨ ਭੇਜ ਦਿੱਤਾ ਸੀ ਹੁਣ ਅਸੀਂ ਆਪਣੀ ਧੀ ਨੂੰ ਬੁਲਾਇਆ ਹੈ। ਅਸੀਂ ਤੁਹਾਨੂੰ ਆਪਣੀ ਧੀ ਨਾਲ ਮਿਲਾਉਂਦੇ ਹਾਂ।'

ਇਨ੍ਹਾਂ ਤਸਵੀਰਾਂ ਵਿੱਚ ਦੇਖੋ ਭਾਰਤੀ ਗੋਲਾ ਦੀ ਭੈਣ ਯਾਨੀ ਆਪਣੀ ਬੇਟੀ ਗੋਲੀ ਦੀ ਪਹਿਲੀ ਝਲਕ ਦਿਖਾਉਂਦੀ ਹੈ।

ਉਹ ਕਹਿੰਦੀ, 'ਸੋ ਦੋਸਤੋ, ਇਹ ਸਾਡੀ ਵੱਡੀ ਧੀ 'ਗੋਲੀ' ਹੈ, ਜੋ ਲੰਡਨ ਗਈ ਹੋਈ ਸੀ' ਇਸ ਤੋਂ ਬਾਅਦ ਉਹ ਗੋਲੀ ਨੂੰ ਕਹਿੰਦੀ ਹੈ, 'ਹਾਇ ਬੋਲੋ ਗੋਲੀ।

ਦਰਅਸਲ, ਭਾਰਤੀ ਨੇ ਸਨੈਪਚੈੱਟ ਦੇ ਫਿਲਟਰ ਇਸਤੇਮਾਲ ਕਰ ਬੇਟੇ ਗੋਲਾ ਨੂੰ ਹੀ ਬੇਟੀ ਗੋਲੀ ਦਾ ਰੂਪ ਦਿੱਤਾ। ਇਸ ਨੂੰ ਦੇਖ ਪ੍ਰਸ਼ੰਸ਼ਕ ਲੋਟ-ਪੋਟ ਹੋ ਗਏ..