ਸਰੀਰ 'ਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਨ੍ਹਾਂ 'ਚੋਂ ਕਈ ਬੀਮਾਰੀਆਂ ਬਹੁਤ ਗੰਭੀਰ ਹੁੰਦੀਆਂ ਹਨ।



ਕਈ ਵਾਰ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਇਨਸਾਨ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ 'ਚੋਂ ਇੱਕ ਸਮੱਸਿਆ ਹੈ ਸੌਂਦੇ ਸਮੇਂ ਨਾੜ ਦਾ ਚੜ੍ਹ ਜਾਣਾ।



ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗ਼ਲਤ ਖਾਣ-ਪੀਣ, ਤਣਾਅ ਅਤੇ ਬਿਜੀ ਲਾਈਫ ਸਟਾਈਲ।



ਸਰੀਰ 'ਚ ਸੌਂਦੇ ਸਮੇਂ ਨਾੜ ਚੜ੍ਹ ਜਾਣਾ ਇਕ ਆਮ ਸਮੱਸਿਆ ਹੈ। ਇਹ ਸਰੀਰ 'ਚ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦਾ ਹੈ।



ਇਸੇ ਲਈ ਅੱਜ ਅਸੀਂ ਤੁਹਾਨੂੰ ਨਾੜ ਚੜ੍ਹਨ ਦੇ ਮੁੱਖ ਕਾਰਨ ਦੱਸਣ ਜਾ ਰਹੇ ਹਾਂ....



ਵਿਟਾਮਿਨ-ਸੀ ਦੀ ਘਾਟ



ਵਿਟਾਮਿਨ-ਸੀ ਦੀ ਘਾਟ ਪੂਰੀ ਕਰਨ ਲਈ ਸਿਟਰਸ ਫ਼ਲ, ਨਿੰਬੂ, ਟਮਾਟਰ, ਪਾਲਕ, ਪੱਤਾ ਗੋਭੀ, ਬਰੋਕਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ।



ਆਇਰਨ ਦੀ ਘਾਟ



ਆਇਰਨ ਦੀ ਘਾਟ ਪੂਰੀ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਬੀਨਸ, ਦਾਲ, ਨਾਟਸ, ਬ੍ਰਾਊਨ ਰਾਈਸ, ਡਰਾਈਫਰੂਟਸ ਅਤੇ ਸੇਬ ਜਿਆਦਾ ਤੋਂ ਜ਼ਿਆਦਾ ਖਾਓ।



ਖ਼ੂਨ ਦੀ ਘਾਟ



ਖ਼ੂਨ ਦੀ ਘਾਟ ਪੂਰੀ ਕਰਨ ਲਈ ਚੁਕੰਦਰ, ਅੰਬ, ਅੰਗੂਰ, ਸੇਬ, ਅਮਰੂਦ, ਹਰੀਆਂ ਸਬਜ਼ੀਆਂ, ਨਾਰੀਅਲ, ਤੁਲਸੀ, ਤਿਲ, ਪਾਲਕ, ਗੁੜ ਅਤੇ ਅੰਡਾ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ ।