ਜੇਕਰ ਕਿਸੇ ਵੀ ਭੋਜਨ 'ਚ ਥੋੜ੍ਹੀ ਜਿਹੀ ਕਾਲੀ ਮਿਰਚ ਪਾਈ ਜਾਵੇ ਤਾਂ ਇਸ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ।



ਆਯੁਰਵੇਦ ਵਿਚ ਕਾਲੀ ਮਿਰਚ ਨੂੰ ਦਵਾਈ ਦੱਸਿਆ ਗਿਆ ਹੈ।



ਆਪਣੀ ਡਾਈਟ 'ਚ ਰੈਗੂਲਰ ਕਾਲੀ ਮਿਰਚ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਇਹ ਨਾ ਸਿਰਫ ਖਾਣੇ ਦੇ ਸਵਾਦ ਨੂੰ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਲਾਜਵਾਬ ਹੁੰਦੀ ਹੈ।



ਲਾਲ ਮਿਰਚ ਦੇ ਮੁਕਾਬਲੇ ਕਾਲੀ ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਕਾਲੀ ਮਿਰਚ ਨੂੰ ਇੰਸੁਲਿਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਲੋਕ ਰੋਜ਼ਾਨਾ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ।



ਜੀ ਹਾਂ, ਖੋਜ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਰੋਜ਼ਾਨਾ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਬ੍ਰੈਸਟ ਜਾਂ ਹੱਡੀਆਂ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਕਿਉਂਕਿ ਕਾਲੀ ਮਿਰਚ ਵਿੱਚ ਐਂਟੀ ਕੈਂਸਰ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।



ਹਰੀ ਮਿਰਚ ਜਾਂ ਲਾਲ ਮਿਰਚ ਪਾਊਡਰ ਦਾ ਸੇਵਨ ਕਰਨ ਨਾਲ ਅਕਸਰ ਪੇਟ 'ਚ ਜਲਨ ਹੁੰਦੀ ਹੈ।



ਅਜਿਹੇ 'ਚ ਜੇਕਰ ਤੁਸੀਂ ਲਾਲ ਮਿਰਚ ਦੀ ਬਜਾਏ ਕਾਲੀ ਮਿਰਚ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਨੂੰ ਸਿਹਤਮੰਦ ਰੱਖਦਾ ਹੈ ਅਤੇ ਪੇਟ 'ਚ ਗੈਸ, ਐਸੀਡਿਟੀ ਅਤੇ ਜਲਨ ਨੂੰ ਘੱਟ ਕਰ ਸਕਦਾ ਹੈ।



ਕਾਲੀ ਮਿਰਚ 'ਚ ਪਾਈਪਰੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ।



ਇੰਨਾ ਹੀ ਨਹੀਂ ਜੋ ਲੋਕ ਨਿਯਮਿਤ ਰੂਪ ਨਾਲ ਕਾਲੀ ਮਿਰਚ ਦਾ ਸੇਵਨ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਇਸ ਨਾਲ ਅਲਜ਼ਾਈਮਰ ਦਾ ਖਤਰਾ ਵੀ ਘੱਟ ਹੁੰਦਾ ਹੈ।



ਕਾਲੀ ਮਿਰਚ ਸਾਡੇ ਸਰੀਰ ਵਿੱਚ ਮਾੜੇ ਕੋਲੈਸਟ੍ਰਾਲ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ। ਅਜਿਹੇ 'ਚ ਜੋ ਲੋਕ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਰੋਜ਼ਾਨਾ ਆਪਣੀ ਡਾਈਟ 'ਚ ਕਾਲੀ ਮਿਰਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।



Thanks for Reading. UP NEXT

ਕੀ ਤੁਸੀਂ ਕਦੇ ਸੁਣੇ ਨੇ ਪੁਦੀਨੇ ਦੀਆਂ ਪੱਤੀਆਂ ਦੇ ਇਹ ਫ਼ਾਇਦੇ

View next story