ਅਜਿਹੇ 'ਚ ਤੁਸੀਂ ਹਾਈ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਕੁਝ ਕੁਦਰਤੀ ਚੀਜ਼ਾਂ ਦੀ ਮਦਦ ਲੈ ਸਕਦੇ ਹੋ। ਆਓ ਜਾਣਦੇ ਹਾਂ ਯੂਰਿਕ ਐਸਿਡ ਦੀ ਦਰਦ 'ਚ ਧਨੀਆ ਕਿਵੇਂ ਵਰਤਿਆ ਜਾਂਦਾ ਹੈ। ਯੂਰਿਕ ਐਸਡਿ ਲੇਵਲ ਨੂੰ ਕੰਟ੍ਰੋਲ ਕਰਨ ਵਿੱਚ ਧਨੀਆ ਵੀ ਕਾਫ਼ੀ ਮਦਦ ਕਰਦਾ ਹੈ। ਸਭ ਤੋਂ ਪਹਿਲਾ 50 ਗ੍ਰਾਮ ਸਾਬਤ ਧਨੀਆ ਲਵੋ, ਅਤੇ ਉਸ ਨੂੰ ਸਾਫ਼ ਕਰਕੇ ਇੱਕ ਘੰਟਾ ਧੁੰਪ ਜਾਂ ਫਿਰ 2 ਮਿੰਟ ਗੈਸ 'ਤੇ ਸੇਕ ਲਗਾਓ। ਇਸ ਵਿੱਚ 20 ਗ੍ਰਾਮ ਧਾਗੇ ਵਾਲੀ ਮਿਸ਼ਰੀ ਮਿਲਾਓ ਅਤੇ ਦੋਵਾਂ ਨੂੰ ਪੀਸ ਕੇ ਪਾਊਡਰ ਬਣਾ ਲਵੋ। ਫਿਰ ਸਵੇਰੇ ਖਾਲੀ ਪੇਟ ਦੋ ਚਮਚ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਦੋ ਦਿਨਾਂ 'ਚ ਰਾਹਤ ਮਿਲ ਜਾਵੇਗੀ। ਜੇਕਰ ਯੂਰਿਕ ਐਸਿਡ ਦੀ ਦਰਦ ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਸ਼ਾਮ ਵੀ ਇਸ ਦਾ ਸੇਵਨ ਕਰ ਸਕਦੇ ਹੋ। ਪਾਣੀ ਵੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।