ਭਾਰਤੀ ਕ੍ਰਿਕਟ ਟੀਮ ਇਸ ਸਮੇਂ ਸਿਡਨੀ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ BGT ਆਖਰੀ ਟੈਸਟ ਖੇਡ ਰਹੀ ਹੈ।



ਇਹ ਸੀਰੀਜ਼ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਰਹੀ ਹੈ।

ਖਾਸ ਕਰਕੇ ਕਿਉਂਕਿ ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਫਾਰਮ 'ਚ ਵਾਪਸੀ ਨਹੀਂ ਕਰ ਸਕੇ।

ਕੋਹਲੀ ਦਾ ਖ਼ਰਾਬ ਪ੍ਰਦਰਸ਼ਨ ਸਿਡਨੀ ਟੈਸਟ 'ਚ ਵੀ ਦੇਖਣ ਨੂੰ ਮਿਲਿਆ।

2024 ਤੋਂ ਹੁਣ ਤੱਕ ਕੋਹਲੀ ਨੇ ਪਹਿਲੀ ਪਾਰੀ ਵਿੱਚ 5 ਮੈਚ ਖੇਡੇ ਹਨ ਜਿਸ 'ਚ ਬੱਲੇਬਾਜ਼ੀ ਔਸਤ ਸਿਰਫ 7.00 ਰਹੀ ਹੈ।



ਇਹ ਅੰਕੜਾ ਉਸ ਨੂੰ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਵੀ ਪਿੱਛੇ ਛੱਡ ਦਿੰਦਾ ਹੈ।



ਬੁਮਰਾਹ ਨੇ ਪਹਿਲੀ ਪਾਰੀ ਵਿੱਚ 10.00 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ

ਜਿਸ ਕਾਰਨ ਉਹ ਇਸ ਸੂਚੀ ਵਿੱਚ ਕੋਹਲੀ ਤੋਂ ਉਪਰ ਹੈ।



ਇਸ ਸੀਰੀਜ਼ 'ਚ ਭਾਰਤੀ ਟੀਮ ਦੇ ਤਜਰਬੇਕਾਰ ਖਿਡਾਰੀਆਂ ਨੇ ਉਮੀਦ ਤੋਂ ਜ਼ਿਆਦਾ ਖਰਾਬ ਪ੍ਰਦਰਸ਼ਨ ਕੀਤਾ ਹੈ।

Published by: ਗੁਰਵਿੰਦਰ ਸਿੰਘ