Virat Kohli HairCut Cost: ਵਿਰਾਟ ਕੋਹਲੀ ਸਭ ਤੋਂ ਪਸੰਦੀਦਾ ਸੈਲੀਬ੍ਰਿਟੀ ਕ੍ਰਿਕਟਰਾਂ ਵਿੱਚੋਂ ਇੱਕ ਹਨ। ਅੰਡਰ-18 ਕ੍ਰਿਕਟ ਟੀਮ ਤੋਂ ਰਾਸ਼ਟਰੀ ਟੀਮ ਦੀ ਕਪਤਾਨੀ ਤੱਕ ਦਾ ਉਨ੍ਹਾਂ ਦਾ ਸਫਰ ਪ੍ਰੇਰਨਾਦਾਇਕ ਰਿਹਾ ਹੈ। ਦੋ ਬੱਚਿਆਂ ਦੇ ਪਿਤਾ ਨੇ ਹਾਲ ਹੀ ਵਿੱਚ ਆਪਣੇ ਵਾਲਾਂ ਦੇ ਸਟਾਈਲ ਅਤੇ ਆਪਣੀਆਂ ਭਰਵੀਆਂ 'ਤੇ ਕੱਟ ਦੇ ਕਾਰਨ ਇੰਟਰਨੈਟ ਉੱਪਰ ਤਹਿਲਕਾ ਮਚਾ ਦਿੱਤਾ ਹੈ। ਹੁਣ ਉਨ੍ਹਾਂ ਨੇ ਇਹ ਲੁੱਕ ਦੇਣ ਵਾਲੇ ਮਸ਼ਹੂਰ ਹੇਅਰ ਸਟਾਈਲਿਸਟ ਬਾਰੇ ਅਤੇ ਇਸ ਕੱਟ ਦੀ ਕੀਮਤ ਬਾਰੇ ਗੱਲ ਕੀਤੀ ਹੈ। ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਆਲੀਮ ਹਕੀਮ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਹਾਲੀਆ ਲੁੱਕ ਲਈ ਵਿਰਾਟ ਕੋਹਲੀ ਤੋਂ ਕਿੰਨੀ ਫੀਸ ਲਈ ਹੈ। ਹੇਅਰ ਸਟਾਈਲਿਸਟ ਨੇ ਸਿੱਧੇ ਤੌਰ 'ਤੇ ਇਸ ਦਾ ਖੁਲਾਸਾ ਨਹੀਂ ਕੀਤਾ ਪਰ ਅੰਦਾਜ਼ਾ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੈਕੇਜ 100 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 1 ਲੱਖ ਰੁਪਏ ਤੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਉਸ ਦੇ ਪੁਰਾਣੇ ਦੋਸਤ ਹਨ, ਜੋ ਲੰਬੇ ਸਮੇਂ ਤੋਂ ਵਾਲ ਕਟਵਾਉਣ ਲਈ ਆਉਂਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ “ਮੇਰੀ ਫੀਸ ਬਹੁਤ ਸਾਧਾਰਨ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਮੈਂ ਕਿੰਨੀ ਫੀਸ ਲੈਂਦਾ ਹਾਂ। ਇਸ ਲਈ ਇਹ 100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਮਾਹੀ ਸਰ ਅਤੇ ਵਿਰਾਟ, ਉਹ ਬਹੁਤ ਪੁਰਾਣੇ ਦੋਸਤ ਹਨ ਅਤੇ ਉਹ ਲੰਬੇ ਸਮੇਂ ਤੋਂ ਮੇਰੇ ਕੋਲ ਵਾਲ ਕਟਵਾਉਣ ਲਈ ਆ ਰਹੇ ਹਨ। ਹੇਅਰ ਸਟਾਈਲਿਸਟ ਨੇ ਅੱਗੇ ਖੁਲਾਸਾ ਕੀਤਾ ਕਿ ਇਸ ਵਾਰ ਉਨ੍ਹਾਂ ਨੇ ਇੱਕ ਕੂਲ ਸਟਾਈਲ ਅਪਣਾਉਣ ਦਾ ਫੈਸਲਾ ਕੀਤਾ ਅਤੇ ਉਸਦੀਆਂ ਆਈਬ੍ਰੋਜ਼ 'ਤੇ ਕੱਟ ਲਗਾਇਆ ਅਤੇ ਸਾਈਡਾਂ ਨੂੰ ਮਾਮੂਲੀ ਫੇਡ ਨਾਲ ਰੱਖਿਆ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਵਿਰਾਟ ਦੇ ਵਾਲਾਂ ਨੂੰ ਥੋੜ੍ਹਾ ਜਿਹਾ ਕਲਰ ਦਿੱਤਾ ਸੀ। ਆਲਿਮ ਨੇ ਇਹ ਵੀ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਵਿਰਾਟ ਦੀ ਫੋਟੋ ਪੋਸਟ ਕੀਤੀ ਉਹ ਵਾਇਰਲ ਹੋ ਗਈ।