ਭਾਰਤੀ ਟੀਮ ਨੇ ਹਾਲ ਹੀ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਟੀ-20 ਵਿਸ਼ਵ ਕੱਪ ਜਿੱਤ ਕੇ 13 ਸਾਲਾਂ ਦੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕੀਤਾ।



ਟੀਮ ਇੰਡੀਆ ਨੇ ਬਾਰਬਾਡੋਸ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਟਰਾਫੀ ਜਿੱਤੀ। ਹੁਣ ਰੋਹਿਤ ਸ਼ਰਮਾ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।



ਟਰਾਫੀ ਜਿੱਤ ਕੇ ਘਰ ਪਰਤਣ 'ਤੇ ਟੀਮ ਇੰਡੀਆ ਦਾ ਨਿੱਘਾ ਸਵਾਗਤ ਕੀਤਾ ਗਿਆ।



ਇਸ ਦੌਰਾਨ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਰੋਹਿਤ ਸ਼ਰਮਾ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਹੈ।



ਬੀਸੀਸੀਆਈ ਨੇ ਪੁਸ਼ਟੀ ਕੀਤੀ ਹੈ ਕਿ ਰੋਹਿਤ ਸ਼ਰਮਾ ਸੀਮਤ ਓਵਰਾਂ, ਵਨਡੇ ਅਤੇ ਟੈਸਟ ਫਾਰਮੈਟਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦੇ ਰਹਿਣਗੇ।



ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਗਾਮੀ ਚੈਂਪੀਅਨਜ਼ ਟਰਾਫੀ 2025 ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ 2025 ਵਿੱਚ ਭਾਰਤ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਿੱਚ ਭਰੋਸਾ ਪ੍ਰਗਟਾਇਆ ਹੈ।



ਜੈ ਸ਼ਾਹ ਨੇ ਕਿਹਾ ਕਿ ਰੋਹਿਤ ਸ਼ਰਮਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਚੈਂਪੀਅਨਸ ਟਰਾਫੀ 'ਚ ਭਾਰਤੀ ਟੀਮ ਦੀ ਅਗਵਾਈ ਕਰੇਗਾ।



ਇਸ ਐਲਾਨ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ।



ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ 11 ਸਾਲਾਂ ਤੋਂ ਆਈਸੀਸੀ ਟਰਾਫੀ ਨਾ ਜਿੱਤਣ ਦਾ ਸੋਕਾ ਵੀ ਖਤਮ ਕਰ ਦਿੱਤਾ ਹੈ।



ਇਸ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਚੈਂਪੀਅਨਸ ਟਰਾਫੀ 2013 ਜਿੱਤੀ ਸੀ।



ਹਾਲਾਂਕਿ ਭਾਰਤੀ ਟੀਮ ਲਗਾਤਾਰ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਦੌਰ 'ਚ ਪਹੁੰਚ ਰਹੀ ਸੀ ਪਰ ਉਹ ਟਰਾਫੀ ਜਿੱਤਣ 'ਚ ਸਫਲ ਨਹੀਂ ਹੋ ਸਕੀ।