Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣਾ 37ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ਪ੍ਰਸ਼ੰਸਕਾਂ ਵੱਲੋਂ ਅਦਾਕਾਰਾ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲੀਆਂ।



ਕੰਗਨਾ ਜਵਾਲਾਮੁਖੀ ਅਤੇ ਬਗਲਾਮੁਖੀ ਮੰਦਰ 'ਚ ਭਗਵਾਨ ਦੇ ਦਰਸ਼ਨ ਕਰਨ ਪੁੱਜੀ ਸੀ। ਇਸ ਦੌਰਾਨ ਪਾਪਰਾਜ਼ੀ ਨੇ ਅਦਾਕਾਰਾ ਦੀਆਂ ਕਈ ਤਸਵੀਰਾਂ ਖਿੱਚੀਆਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।



ਜਨਮਦਿਨ ਦੇ ਵਿਚਕਾਰ, ਅਦਾਕਾਰਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਕੰਗਨਾ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਲੋਕ ਸਭਾ ਚੋਣ ਲੜ ਸਕਦੀ ਹੈ, ਜਿਸ 'ਤੇ ਹੁਣ ਕੰਗਨਾ ਨੇ ਖੁਦ ਸਫਾਈ ਦਿੱਤੀ ਹੈ।



ਦਰਅਸਲ, ਕੰਗਨਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਿਤ ਬਗਲਾਮੁਖੀ ਮੰਦਰ ਗਈ ਸੀ।



ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਚੋਣ ਲੜੇਗੀ ਤਾਂ ਕੰਗਨਾ ਨੇ ਹਾਮੀ ਭਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਮਾਂ ਚਾਹੇਗੀ ਤਾਂ ਉਹ ਮੰਡੀ ਸੰਸਦੀ ਹਲਕੇ ਤੋਂ ਜ਼ਰੂਰ ਚੋਣ ਲੜੇਗੀ।



ਹਾਲਾਂਕਿ ਕੰਗਨਾ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਲਈ ਚੋਣ ਲੜੇਗੀ, ਪਰ ਉਸ ਨੇ ਸਵੀਕਾਰ ਕੀਤਾ ਕਿ ਉਹ ਚੋਣ ਲੜੇਗੀ।



ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਕੰਗਨਾ ਨੂੰ ਭਾਜਪਾ ਪਾਰਟੀ ਆਪਣਾ ਉਮੀਦਵਾਰ ਬਣਾ ਸਕਦੀ ਹੈ, ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਨੂੰ ਹਿਮਾਚਲ ਪ੍ਰਦੇਸ਼ ਤੋਂ ਟਿਕਟ ਮਿਲਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।



ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਭਾਜਪਾ ਫਿਲਮੀ ਸਿਤਾਰਿਆਂ ਨੂੰ ਟਿਕਟਾਂ ਦੇ ਚੁੱਕੀ ਹੈ।



ਇਸ ਤੋਂ ਇਲਾਵਾ ਲੋਕਾਂ ਵਲੋਂ ਇਹ ਵੀ ਕਹਿਣਾ ਹੈ ਕਿ ਕੰਗਨਾ ਰਣੌਤ ਮਥੁਰਾ ਤੋਂ ਟਿਕਟ 'ਤੇ ਚੋਣਾਂ ਲੜ ਸਕਦੀ ਹੈ।



ਪਰ ਅਜਿਹਾ ਨਹੀਂ ਹੋਇਆ ਕਿਉਂਕਿ ਇਸ ਵਾਰ ਵੀ ਭਾਜਪਾ ਨੇ ਹੇਮਾ ਮਾਲਿਨੀ ਨੂੰ ਮਥੁਰਾ ਤੋਂ ਉਮੀਦਵਾਰ ਬਣਾਇਆ ਸੀ। ਇਹ ਤੀਜੀ ਵਾਰ ਹੈ ਜਦੋਂ ਭਾਜਪਾ ਨੇ ਹੇਮਾ ਮਾਲਿਨੀ ਨੂੰ ਟਿਕਟ ਦਿੱਤੀ ਹੈ।