ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਦਿੱਲੀ ਕੈਪੀਟਲਜ਼ ਨੂੰ ਛੱਡ ਦਿੱਤਾ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਉਹ ਐਮਐਸ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਨਜ਼ਰ ਆ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਖਬਰਾਂ ਦੀ ਮੰਨੀਏ ਤਾਂ ਉਹ ਟੀਮ ਦੀ ਕਪਤਾਨੀ ਕਰਦੇ ਵੀ ਨਜ਼ਰ ਆ ਸਕਦੇ ਹਨ। ਕਨਸੋਆਂ ਨੇ ਧੋਨੀ ਨੇ ਟੀਮ ਮਾਲਕਾਂ ਨੂੰ ਸਾਫ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਰਿਸ਼ਭ ਪੰਤ ਨੂੰ ਆਪਣੀ ਟੀਮ 'ਚ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ, CSK ਫ੍ਰੈਂਚਾਇਜ਼ੀ IPL 2025 ਨਿਲਾਮੀ ਦੌਰਾਨ ਪੰਤ 'ਤੇ ਭਾਰੀ ਬੋਲੀ ਲਗਾਉਂਦੀ ਨਜ਼ਰ ਆ ਸਕਦੀ ਹੈ। ਖਬਰਾਂ ਨੇ ਕਿ ਜੇਕਰ ਉਹ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਕਪਤਾਨੀ ਵੀ ਦਿੱਤੀ ਜਾ ਸਕਦੀ ਹੈ। ਕਿਹਾ ਜਾ ਰਿਹਾ ਧੋਨੀ ਚਾਹੁੰਦੇ ਨੇ ਕਿ ਰਿਸ਼ਭ ਪੰਤ ਇਸ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣ। ਫਿਲਹਾਲ ਇਸ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਰਿਤੂਰਾਜ ਗਾਇਕਵਾੜ ਸੰਭਾਲ ਰਹੇ ਹਨ ਧੋਨੀ ਨੇ ਪਿਛਲੇ ਸੀਜ਼ਨ 'ਚ ਹੀ ਰਿਤੂਰਾਜ ਨੂੰ ਟੀਮ ਦਾ ਕਪਤਾਨ ਬਣਾਇਆ ਸੀ।